ਸੂਬੇ ਵਿੱਚ ਕਾਨੂੰਨ ਵਿਵਸਥਾ ਸੁਚਾਰੂ ਰੂਪ ਵਿੱਚ ਰੱਖਣ ਵਿਚ Capt. Govt. ਫੇਲ੍ਹ

23

ਜੀਓ ਪੰਜਾਬ ਬਿਊਰੋ

ਚੰਡੀਗੜ, 7 ਅਪ੍ਰੈਲ

ਪੰਜਾਬ ਭਰ ਵਿੱਚ ਕਨੂੰਨ ਵਿਵਸਥਾ ਦੇ ਨਾਮ ਤੇ ਮਜ਼ਾਕ ਹੋ ਰਿਹਾ ਹੈ। ਕਿਸਾਨ ਅੰਦੋਲਨ ਦੀ ਆੜ੍ਹ ਵਿਚ ਕਾਂਗਰਸ ਸਰਕਾਰ ਬੀਜੇਪੀ ਦੇ ਆਗੂਆਂ ਤੇ ਹਮਲੇ ਕਰਵਾ ਕੇ ਅਪਣਾ ਸਿਆਸੀ ਉੱਲੂ ਸਿੱਧਾ ਕਰਨ ਦੀ ਤਾਕ ਵਿਚ ਹੈ ।ਕੈਪਟਨ ਸਰਕਾਰ ਇਖਲਾਕੀ ਤੌਰ ਤੇ ਇੰਨਾ ਨੀਚੇ ਗਿਰ ਚੁੱਕੀ ਹੈ ਕੇ ਲੋਕਤੰਤਰ ਦਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇਹ ਗੱਲ ਅੱਜ ਮੋਹਾਲੀ ਵਿੱਚ ਰੋਸ਼ ਪ੍ਰਦਰਸਨ ਕਰਦੇ ਬੀਜੇਪੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਕੌਰ ਨੇ ਮੀਡੀਆ ਨੂੰ ਕਹੀ। ਓਹਨਾ ਕਿਹਾ ਕਿ ਪ੍ਰਦੇਸ਼ ਵਿੱਚ ਲਗਾਤਾਰ ਜਗ੍ਹਾ ਜਗ੍ਹਾ ਤੇ ਮਾਸੂਮ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਨੇ ਜਿਸ ਨੂੰ ਠੱਲ੍ਹ ਪਾਉਣ ਵਿੱਚ ਪੁਲੀਸ ਪ੍ਰਸ਼ਾਸਨ ਨਾਕਾਮਯਾਬ ਹੋ ਰਿਹਾ ਹੈ। ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਹੋਇਆ ਹਮਲਾ ਇਸ ਗਲ ਦਾ ਸਬੂਤ ਹੈ ਕੇ ਕੈਪਟਨ ਸਰਕਾਰ ਨੇ ਵੋਟਾਂ ਤੋ ਪਹਿਲਾਂ ਹੀ ਅਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅਪਣੀ ਓਸ ਬੌਖਲਾਹਟ ਵਿੱਚ ਐਵੇਂ ਦੀਆਂ ਓਝੀਆਂ ਹਰਕਤਾਂ ਕਰਵਾ ਰਹੀ ਹੈ। ਓਹਨਾ ਇਹ ਵੀ ਕਿਹਾ ਕੇ ਜਿਸ ਪ੍ਰਦੇਸ਼ ਵਿੱਚ ਇੱਕ ਵਿਧਾਇਕ ਸੁਰੱਖਿਅਤ ਨਹੀਂ, ਔਰਤਾਂ ਸੁਰੱਖਿਅਤ ਨਹੀਂ ਓਸ ਸੂਬੇ ਦੇ ਮੁੱਖ ਮੰਤਰੀ ਨੂੰ ਜਾਂ ਤਾਂ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਨੇ ਅਤੇ ਜਾਂ ਫੇਰ ਇਖਲਾਕੀ ਤੌਰ ਤੇ ਆਪਣੀ ਨਾਕਾਮਯਾਬੀ ਨੂੰ ਕਬੂਲ ਕਰ ਕੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਥੇ ਦਸ ਦੇਈਏ ਕਿ ਬੀਜੇਪੀ ਮਹਿਲਾ ਮੋਰਚਾ ਦੀ ਜ਼ਿਲ੍ਹਾ ਮੋਹਾਲੀ ਦੀਆਂ ਸੈਂਕੜੇ ਔਰਤਾਂ ਅੱਜ ਮੋਹਾਲੀ ਦੇ ਫੇਸ 7 ਵਿੱਚ ਇਕੱਤਰ ਹੋਈਆਂ ਅਤੇ ਕਾਂਗਰਸ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਚੂੜੀਆਂ ਦੇ ਕੇ ਸਰਕਾਰ ਦੀ ਸੂਬੇ ਭਰ ਵਿੱਚ ਕਨੂੰਨ ਵਿਵਸਥਾ ਦੀ ਤਰਸਯੋਗ ਹਾਲਤ ਤੇ ਰੋਸ਼ ਪ੍ਰਦਸ਼ਨ ਕੀਤਾ।

ਇਸ ਰੋਸ਼ ਪ੍ਰਦਰਸ਼ਨ ਦੀ ਅਗਵਾਈ ਜਿਲ੍ਹਾ ਪ੍ਰਧਾਨ ਤੇਜਿੰਦਰ ਕੌਰ, ਸੂਬਾ ਜਰਨਲ ਸਕੱਤਰ ਨੀਤੂ ਖੁਰਾਣਾ , ਸੂਬਾ ਆਫਿਸ ਸੈਕਟਰੀ ਚੰਪਾ ਰਾਣਾ, ਅਲਕਾ ਕੁਮਾਰ ਮਹਿਲਾ ਮੋਰਚਾ ਪ੍ਰਭਾਰੀ, ਪ੍ਰਤਿਭਾ ਸਿਨ੍ਹਾ, ਸਰਬਜੀਤ ਸੇਖੋਂ , ਸੁਨੀਤਾ ਠਾਕੁਰ ਅਤੇ ਰਮਣੀਕ ਸ਼ਰਮਾਂ ਦੇ ਨਾਲ ਨਾਲ ਜਿਲ੍ਹਾ ਮੋਹਾਲੀ ਦੇ ਮੰਡਲਾਂ ਦੀਆਂ ਪ੍ਰਧਾਨ ਅਤੇ ਬਾਕੀ ਆਹੁਦੇਦਾਰਾਂ ਨੇ ਹਿਸਾ ਲਿਆ।

Jeeo Punjab Bureau

Leave A Reply

Your email address will not be published.