ਪਾਕਿ ਘੁਸਪੈਠੀਏ ਨੂੰ BSF ਦੇ ਜਵਾਨਾਂ ਨੇ ਗੋਲ਼ੀ ਮਾਰ ਉਤਾਰਿਆ ਮੌਤ ਦੇ ਘਾਟ

16

ਜੀਓ ਪੰਜਾਬ ਬਿਊਰੋ

ਚੰਡੀਗੜ, 7 ਅਪ੍ਰੈਲ

ਭਾਰਤ-ਪਾਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਜ਼ਰੀਏ ਹਥਿਆਰ ਤੇ ਹੈਰੋਇਨ ਦੀ ਖੇਪ ਪਾਰ ਟਿਕਾਣੇ ਲਗਾ ਰਹੇ ਪਾਕਿ ਘੁਸਪੈਠੀਏ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਬੁੱਧਵਾਰ ਸਵੇਰੇ ਗੋਲ਼ੀ ਮਾਰ ਕੇ ਮਾਰ ਮੁਕਾਇਆ ਹੈ। ਇਸ ਦੌਰਾਨ 22 ਪੈਕੇਟ ਹੈਰੋਇਨ , 2 ਏਕੇ 47 ਰਾਈਫਲਾਂ,ਚਾਰ ਮੈਗਜ਼ੀਨ, 45 ਜ਼ਿੰਦਾ ਰੌਂਦ, ਇਕ ਮੋਬਾਇਲ ਫੋਨ, ਪਲਾਸਟਿਕ ਦੀ ਪਾਈਪ,210 ਰੁਪਏ ਪਾਕਿ ਕਰੰਸੀ ਬਰਾਮਦ ਹੋਈ। ਜਾਣਕਾਰੀ ਅਨੁਸਾਰ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਅਪਰੇਸ਼ਨ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਲੋਪੋਕੇ ਥਾਣੇ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਕਬਜ਼ੇ ‘ਚੋਂ ਉਸ ਦੀ ਪਛਾਣ ਸਬੰਧੀ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋ ਸਕਿਆ ਹੈ। ਇਹ ਆਪ੍ਰੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਧਰੁਵ ਦਹੀਆ ਦੀ ਅਗਵਾਈ ਵਿਚ ਚਲਾਇਆ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਰੇ ਗਏ ਪਾਕਿ ਸਮੱਗਲਰ ਦੇ ਸਬੰਧ ਜਗਦੀਸ਼ ਭੂਰਾ ਤੇ ਜਸਪਾਲ ਸਿੰਘ ਵਾਸੀ ਗੱਟੀਰਾਜੋਕੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਨ। ਜਗਦੀਸ਼ ਭੂਰਾ ਇਸ ਸਮੇਂ ਬੈਲਜੀਅਮ ‘ਚ ਹੈ ਤੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਰਿਹਾ ਹੈ।

Jeeo Punjab Bureau

Leave A Reply

Your email address will not be published.