EVM ਮਸ਼ੀਨ ਲੈ ਕੇ TMC ਆਗੂ ਦੇ ਘਰ ਸੋ ਰਹੇ ਅਫਸਰ ਨੂੰ ਕੀਤਾ ਮੁਅੱਤਲ

43

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 6 ਅਪ੍ਰੈਲ

ਪੱਛਮੀ ਬੰਗਾਲ ਵਿੱਚ ਚੋਣਾਂ ਦੇ ਚਲਦਿਆਂ ਈਵੀਐਮ ਮਸ਼ੀਨ ਲੈ ਕੇ ਇਕ ਸੈਕਟਰ ਅਫ਼ਸਰ ਟੀਐਮਸੀ ਆਗੂ ਦੇ ਘਰ ਸੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਲੂਬੇਰੀਆ ਵਿੱਚ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਦੇ ਘਰ ਮੰਗਲਵਾਰ ਨੂੰ ਰਿਜਵਰਡ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਮਿਲੀਆਂ ਹਨ। ਇਸ ਲਈ ਜ਼ਿੰਮੇਵਾਰ ਸੈਕਟਰ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਇਸ ਨੂੰ ਨਿਰਦੇਸ਼ਾਂ ਦੀ ਘੋਰ ਉਲੰਘਣਾ ਦੱਸਿਆ ਹੈ। ਕਮਿਸ਼ਨ ਨੇ ਇਹ ਮਾਮਲੇ ਵਿੱਚ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਉਲੁਬੇਰੀਆ ਵਿੱਚ ਸੋਮਵਾਰ ਨੂੰ ਇਕ ਟੀਐਮਸੀ ਆਗੂ ਦੇ ਘਰੋਂ ਕੁਝ ਈਵੀਐਮ ਮਸ਼ੀਨਾਂ ਅਤੇ ਵੀਵੀਪੈਟ ਮਿਲਣ ਦੀਆਂ ਖ਼ਬਰਾਂ ਆਈਆਂ ਸਨ।

Jeeo Punjab Bureau

Leave A Reply

Your email address will not be published.