ਸੁਰੱਖਿਆ ਕਰਮੀਆਂ ਦੀ ਅੱਖਾਂ ਵਿੱਚ ਮਿਰਚਾਂ ਪਾ ਕੇ 6 ਕੈਦੀ ਹੋਏ ਜੇਲ੍ਹ ਵਿਚੋਂ ਫਰਾਰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 6 ਅਪ੍ਰੈਲ

ਰਾਜਸਥਾਨ ਦੀ ਇਕ ਜੇਲ੍ਹ ਵਿੱਚੋਂ 6 ਕੈਦੀ ਸੁਰੱਖਿਆ ਕਰਮੀਆਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਰਾਜਸਥਾਨ ਦੇ ਫਲੋਦੀ ਉਪ ਜੇਲ੍ਹ ਦੇ 16 ਕੈਦੀ ਸੋਮਵਾਰ ਦੀ ਰਾਤ ਨੂੰ ਸੁਰੱਖਿਆ ਕਰਮੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾਊਂਡਰ ਪਾ ਕੇ ਭੱਜ ਗਏ। ਪੁਲਿਸ ਸੁਪਰਡੈਂਟ (ਜੋਧਪੁਰ ਪੇਂਡੂ) ਅਨਿਲ ਕਾਇਲ ਨੇ ਕਿਹਾ ਕਿ ਰਾਤ ਸਾਢੇ ਅੱਠ ਵਜੇ ਖਾਣਾ ਖਾਣ ਤੋਂ ਬਾਅਦ ਆਪਣੀਆਂ ਬੈਰਕਾਂ ਵਿੱਚ ਭੇਜੇ ਜਾਣ ਸਮੇਂ ਕੈਦੀਆਂ ਨੇ ਸੁਰੱਖਿਆ ਕਰਮੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਂਡਰ ਪਾ ਦਿੱਤਾ ਅਤੇ ਭੱਜ ਗਏ। ਉਨ੍ਹਾਂ ਕਿਹਾ ਕਿ ਸਾਰੇ ਖੇਤਰ ਨੁੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।

Jeeo Punjab Bureau

Leave A Reply

Your email address will not be published.