ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 5 ਅਪ੍ਰੈਲ

ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਕਿਉਂਕਿ ਕੇਂਦਰ ਸਰਕਾਰ ਦੀ ਨੀਤੀ ਸਰਕਾਰੀ  ਨਵਾਂ ਰਾਹ ਅਖਤਿਆਰ ਕਰ ਰਹੀ ਹੈ। ਜੋ ਕਾਰਪੋਰੇਟ ਘਰਾਣਿਆਂ ਦੀਆਂ ਮੰਡੀਆਂ ਬਰਾਬਰੀ ਉੱਤੇ ਉਸਾਰ ਕੇ ਉਸ ਨੂੰ ਟੈਕਸ ਤੋਂ ਭਾਰੀ ਛੋਟ ਦੇ ਕੇ ਐਫਸੀਆਈ ਦਾ ਭੋਗ ਪਾਉਣਾ ਚਾਹੁੰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰੋਨਾ ਦਾ ਟਾਕਰਾ ਕਰਕੇ ਉਸ ਨੂੰ ਹਰਾਉਣ ਤੋਂ ਬਾਅਦ ਅੱਜ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਟਿਕਰੀ ਬਾਰਡਰ ਉੱਤੇ ਗ਼ਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਉੱਤੇ ਚਲਦਿਆਂ ਐਫਸੀਆਈ ਦੇ ਨਿਯਮਾਂ ਵਿੱਚ ਕੀਤੇ ਫ਼ੈਸਲੇ ਵਾਪਸ ਲਏ ਜਾਣ ਅਤੇ ਅਦਾਇਗੀ ਫਸਲ ਦੇ ਕਾਸ਼ਤਕਾਰ ਨੂੰ ਹੀ ਕੀਤੀ ਜਾਵੇ ਸਿੱਧੇ ਬੈਂਕ ਖਾਤੇ ਵਿੱਚ ਅਦਾਇਗੀ ਦਾ ਪ੍ਰਬੰਧ ਮੌਜੂਦਾ ਸਮੇਂ ਹਾਲ ਦੀ ਘੜੀ ਵਾਪਸ ਲਿਆ ਜਾਵੇ ।

ਉਨ੍ਹਾਂ ਕਿਹਾ ਤੈਅ ਕੀਤੇ ਗਏ ਐੱਮ ਐੱਸ ਪੀ ਤੇ ਸਾਰੀਆਂ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕੀਤੀ ਜਾਵੇ ਐਫਸੀਆਈ ਨੂੰ ਫਸਲੀ ਖ਼ਰੀਦ ਬਜਟ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਕਣਕ ਨੂੰ ਖਰੀਦਣ ਲਈ ਲਾਈਆਂ ਸਖ਼ਤ ਸ਼ਰਤਾਂ ਵਾਪਸ ਲਈਆਂ ਜਾਣ ਅਤੇ  ਬਾਰਦਾਨੇ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ । 

ਔਰਤ ਆਗੂ ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਸਾਮਰਾਜੀ ਕੰਪਨੀਆਂ ਦੀ ਝੋਲੀ ਚੱਕ ਹੋਣ ਤੇ ਉਨ੍ਹਾਂ ਵੱਲੋਂ ਪਾਸ ਕਰਾਏ ਗਏ ਕਾਲੇ ਕਾਨੂੰਨਾਂ ਨੂੰ ਸਿੱਧੀ ਤਰ੍ਹਾਂ ਲਾਗੂ ਨਾ ਹੋਣ ਦੀ ਸਥਿਤੀ ਵਿੱਚ ਟੇਢੇ ਢੰਗ ਨਾਲ ਲਾਗੂ ਕਰਨ ਦੀ ਦਿਸ਼ਾ ਵੱਲ ਧੱਕਿਆ ਜਾ ਰਿਹਾ ਹੈ। ਜੋ ਸਰਕਾਰ ਵੱਲੋਂ ਐਫਸੀਆਈ ਨੂੰ ਪੂਰਾ ਬਜਟ ਨਾ ਦੇ ਕੇ ਸਰਕਾਰ ਐਫਸੀਆਈ ਨੂੰ ਸਰਕਾਰੀ ਖ਼ਰੀਦ ਕਰਨ ਤੋਂ ਵਾਂਝੇ ਕਰ ਰਹੀ ਹੈ ।

ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਅੱਜ ਪੂਰੇ ਭਾਰਤ ਵਿਚ ਐਫਸੀਆਈ ਦੇ ਮਹਿਕਮੇ ਖ਼ਤਮ ਕਰਨ ਜਾ ਰਹੀ ਹੈ  ਇਸ ਤਰ੍ਹਾਂ ਪਹਿਲਾਂ ਉਨੱਤੀ ਜਨਤਕ ਅਦਾਰਿਆਂ ਨੂੰ ਛਾਣੇ ਉੱਤੇ ਲਾਇਆ ਹੋਇਆ ਹੈ ਆਏ ਦਿਨ ਸਰਕਾਰ ਜਨਤਕ ਸੰਸਥਾਵਾਂ ਨੂੰ ਆਪਣੇ  ਪ੍ਰਭੂਆਂ ਦੇ ਹਵਾਲੇ ਕਰ ਰਹੀ ਹੈ ਅੱਜ ਦੀ ਸਟੇਜ ਤੋਂ ਜਰਨੈਲ ਸਿੰਘ ਜਵੰਧਾ ਸਤਪਾਲ ਸਿੰਘ ਫਾਜ਼ਿਲਕਾ ਮੋਠੂ ਸਿੰਘ ਕੋਟੜਾ  ਯੋਗਿੰਦਰ ਯਾਦਵ ਮੇਧਾ ਪਾਟੇਕਰ ਆਦਿ ਨੇ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.