ਖ਼ਾਲੀ ਜੇਬ ਮਨੁੱਖ ਨੂੰ ਇਕੱਲਿਆਂ ਕਰ ਦਿੰਦੀ ਹੈ

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਸਾਡੀ ਜ਼ਿੰਦਗੀ ਲਗਾਤਾਰ ਵਿਕਾਸ ਅਤੇ ਬਦਲਾਵ ਦਾ ਨਾਂ ਹੈ। ਹਰ ਇਨਸਾਨ ਸ਼ੁਰੂ ਵਿੱਚ ਮੁੱਢਲੀਆਂ ਜਰੂਰਤਾਂ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰਦਾ ਹੈ। ਬਚਪਨ ਤੋਂ ਜਵਾਨੀ ਦੀ ਦਹਿਲੀਜ਼ ਤੇ ਪੈਰ ਪਾਉਂਦਿਆਂ ਹੀ ਸਮਝ ਆ ਜਾਂਦੀ ਕਿ ਖ਼ਾਲੀ ਜੇਬ ਮਨੁੱਖ ਨੂੰ ਇਕੱਲਿਆਂ ਕਰ ਦਿੰਦੀ ਹੈ! ਫਿਰ ਅਸੀਂ ਇਛਾਵਾਂ ਦੀ ਪੂਰਤੀ ਲਈ ਲੜਦੇ ਹਾਂ। ਜਿੱਥੋਂ ਤੱਕ ਹੋ ਸਕੇ ਗਿਆਨ ਪ੍ਰਾਪਤ ਕਰਦੇ ਹਾਂ, ਆਪਣੀ ਔਕਾਤ ਮੁਤਾਬਿਕ ਸਾਰੀਆਂ ਮੁੱਖ ਸੁੱਖ-ਸਹੂਲਤਾਂ ਪ੍ਰਾਪਤ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ, ਕਿ ਅਸੀਂ ਨਾਮ ਅਤੇ ਸੋਹਰਤ ਦੀ ਹੋੜ ਵਿਚ ਲੱਗ ਹਾਂ। ਇਸ ਮੁਕਾਮ ਤੇ ਅਸੀਂ ਤਕਰੀਬਨ ਅੱਧਿਓ ਵੱਧ ਜੀਵਨ ਖ਼ਤਮ ਕਰ ਚੁੱਕੇ ਹੁੰਦੇ ਹਾਂ, ਪਰ ਕਰਮਾਂ ਦੇ ਕੜਛੇ ਕਿਸੇ ਨੂੰ ਖ਼ਾਲੀ ਤੇ ਕਿਸੇ ਨੂੰ ਮਿਲ ਜਾਂਦੇ ਆ ਭਰਕੇ। ਜਾਣੀਕਿ ਕਈਆਂ ਨੂੰ ਗੁਜਾਰੇ ਜੋਗਾ ਵੀ ਨਹੀਂ ਮਿਲਦਾ, ਕਈਆਂ ਨੂੰ ਹੱਦੋਂ ਵੱਧ ਮਿਲ ਜਾਂਦਾ ਹੈ। ਘੱਟ ਵਾਲਾ ਸ਼ੁਕਰਾਨੇ ਵਿਚ ਜੀਵਨ ਜਿਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਵੱਧ ਵਾਲਾ ਲਾਲਚੀ ਹੋ ਕੇ ਆਪ ਖੁਦ ਵੀ ਦੁੱਖੀ ਹੁੰਦਾ ਹੈ ਤੇ ਆਪਣਿਆਂ ਨੂੰ ਵੀ ਰੱਜ ਕੇ ਦੁੱਖੀ ਕਰਦਾ ਹੈ। ਬਾਹਰੋਂ ਖੁਸ਼ੀਆਂ ਤੇ ਸਕੂਨ ਦੀ ਭਾਲ ਵਿੱਚ ਖੱਪਿਆ ਅਤੇ ਹਤਾਸ਼ ਹੋਇਆ ਲਾਲਚੀ ਮਨੁੱਖ, ਭਰਿਆ ਠੂਠਾ ਖ਼ਾਲੀ ਕਰਵਾ ਕਿ ਅੰਤ ਅੰਦਰ ਵੱਲ ਮੁੜ ਪੈਂਦਾ ਹੈ! ਤਕਰੀਬਨ ਹੀ ਦੁਨੀਆ ਦੇ ਸਾਰਿਆਂ ਮਨੁੱਖਾਂ ਦੀ ਇਹੋ ਕਹਾਣੀ ਹੈ।

ਬਹੁਰੰਗੀ ਦੁਨੀਆਂ ਦੇ ਰੰਗ ਅਕਸਰ ਸਧਾਰਨ ਇਨਸਾਨਾਂ ਨੂੰ ਸੋਚਾਂ ਦੇ ਮੰਝਧਾਰ ਵਿੱਚ ਲੈ ਜਾਂਦੇ ਹਨ, ਪਰ ਸਾਡਾ ਵੇਲੇ ਸਿਰ ਨੇਕੀ ਕਰਨ ਵਾਲਿਆ ਦਾ ਕੀਤਾ ਸੰਗ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਹੁਨਰ ਦਿੰਦਾ ਹੈ! ਤਪ, ਤਿਆਗ, ਮਿਹਨਤ ‘ਤੇ ਕਠਨਾਈਆਂ ਦੇ ਦੌਰ ਵਿੱਚੋਂ ਗੁਜ਼ਰ ਕੇ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਵਾਲੇ ਇਨਸਾਨ ਹੀ ਦੂਜਿਆ ਲਈ ਮਿਸਾਲ ਬਣਦੇ ਹਨ। ਕੁਦਰਤ ਨੂੰ ਸਜਦਾ ਕਰਦਿਆ ਅੰਦਰੋਂ ਆਤਮਾ ਨੇ ਕਿਹਾ ਕਿ ‘ਜੋ ਆਪਣੀ ਸੋਚ ਨੂੰ ਅਜ਼ਾਦ ਰੱਖਦੇ ਨੇ ਉਹ ਜ਼ਿੰਦਗੀ ਨੂੰ ਜ਼ਿੰਦਾਬਾਦ ਰੱਖਦੇ ਨੇ’, ਕੁਦਰਤ ਮੇਹਰ ਕਰੇ ਸਾਰਿਆਂ ਤੇ ਅਜਿਹੀ ਕਿਰਪਾ ਬਣੀ ਰਵੇ, ਤੰਦਰੁਸਤੀਆਂ ਦੀਆਂ ਦਾਤਾਂ ਤੇ ਵਿਵੇਕ ਬੁੱਧੀ ਸਭ ਨੂੰ ਬੁਖਸ਼ੇ ਕੁਦਰਤ।

Jeeo Punjab Bureau

Leave A Reply

Your email address will not be published.