ਸੰਸਦ ਮੈਂਬਰ ਕਿਰਨ ਖੇਰ Blood Cancer ਨਾਲ ਪੀੜਿਤ

42

ਜੀਓ ਪੰਜਾਬ ਬਿਊਰੋ
ਨਵੀਂ ਦਿੱਲੀ, 1 ਅਪ੍ਰੈਲ

ਬਾਲੀਵੁੱਡ ਐਕਟਰੇਸ ਅਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ( BJP Chandigarh President ) ਬਲੱਡ ਕੈਂਸਰ ( blood cancer ) ਨਾਲ ਪੀੜਿਤ ਹਨ ਅਤੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ (Kokilaben Hospital ) ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।
ਜਾਣਕਾਰੀ ਅਨੁਸਾਰ ਕਿਰਨ ਖੇਰ ਮਲਟੀਪਲ ਮਾਇਲੋਮਾ ਨਾਲ ਪੀੜਿਤ ਹਨ ਜੋ ਬਲੱਡ ਕੈਂਸਰ ਦਾ ਇੱਕ ਰੂਪ ਹੈ । ਪਿਛਲੇ ਸਾਲ ਉਨ੍ਹਾਂ ਨੂੰ ਇਸ ਬਿਮਾਰੀ ਦਾ ਪਤਾ ਲੱਗਿਆ ਸੀ । 11 ਨਵੰਬਰ ਨੂੰ ਚੰਡੀਗੜ੍ਹ ਵਿੱਚ ਕਿਰਨ ਦੀ ਇੱਕ ਬਾਂਹ ਟੁੱਟ ਗਈ ਸੀ ਜਿਸ ਦੇ ਬਾਅਦ ਚੰਡੀਗੜ੍ਹ ਦੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ( PGIMER ) ਵਿੱਚ ਮੈਡੀਕਲ ਟੈੱਸਟ ਕਰਾਉਣ ਤੋਂ ਬਾਅਦ, ਉਨ੍ਹਾਂ ਨੂੰ ਮਲਟੀਪਲ ਮਾਇਲੋਮਾ ਦਾ ਪਤਾ ਲੱਗਿਆ । ਇਹ ਰੋਗ ਖੱਬੇ ਹੱਥ ਅਤੇ ਸੱਜੇ ਮੋਢੇ ਤੱਕ ਫੈਲ ਗਿਆ ਸੀ । ਜਿਸ ਤੋਂ ਬਾਅਦ ਉਹ ਇਲਾਜ ਲਈ ਮੁੰਬਈ ਆ ਗਏ ਸਨ।
Jeeo Punjab Bureau

Leave A Reply

Your email address will not be published.