Chandigarh ਵਿਚ 25 ਇਲਾਕਿਆਂ ਨੂੰ ਕੰਟੇਨਮੈਂਟ Zone ਐਲਾਨਿਆ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 30 ਮਾਰਚ

ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਵਿਚ 25 ਇਲਾਕਿਆਂ ਨੂੰ ਕੰਟੇਨਮੈਂਟ ਜੋਨ ਐਲਾਨ ਕੀਤਾ ਹੈ। ਇਸ ਬਾਰੇ ਨਿਊਜ਼ ਏਜੰਸੀ ਏਐੱਨਆਈ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਹੁਕਮ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਨਵੇਂ ਕੰਟੇਨਮੈਂਟ ਜ਼ੋਨਾਂ ਵਿਚ ਸੈਕਟਰ 15, 22, 28, 30 ਏ, 32 ਡੀ, 35 ਡੀ, 38 ਏ, 40 ਸੀ, 41 ਬੀ, 42 ਬੀ, 42 ਸੀ, 43 ਬੀ, 44 ਬੀ, 45 ਸੀ, 46 ਏ, 49 ਏ, ਸੈਕਟਰ 63 ਦਾ ਹਿੱਸਾ (ਬਲਾਕ 8 ਅਤੇ 16) ਸ਼ਾਮਲ ਹਨ ਅਤੇ ਪਿੰਡ ਖੁਦਾ ਅਲੀ ਸ਼ੇਰ ਵੀ ਇਸ ਦਾ ਹਿੱਸਾ ਹੈ।

ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਖੇਤਰਾਂ ਦੀ ਸਵੱਛਤਾ ਦੇ ਨਿਯੰਤਰਣ ਅਤੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ, ਮਾਸਕ ਪਹਿਨਣ ਅਤੇ ਹੱਥ ਧੋਣ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। 

Jeeo Punjab Bureau

Leave A Reply

Your email address will not be published.