ਕਰਜ਼ਾ ਮੋੜਨ ਵਿਚ ਅਸਮਰਥ ਪਤੀ-ਪਤਨੀ ਨੇ ਕੀਤੀ ਆਤਮਹਤਿਆ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 29 ਮਾਰਚ

ਮੋਗਾ ਜ਼ਿਲ੍ਹੇ ਦੇ ਪਿੰਡ ਰਮੁਵਾਲਾ ਵਾਲਾ ਨਵੇਂ ਵਿਖੇ ਪਤੀ-ਪਤਨੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹਤਿਆ ਕਰ ਲਈ । ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਇਕ ਦਰਮਿਆਨਾ ਕਿਸਾਨ ਸੀ । ਉਸ ਨੇ ਤਿੰਨ ਸਾਲ ਪਹਿਲਾਂ ਖੇਤ ਵਿਚ ਬੋਰ ਕਰਵਾਉਣ ਲਈ ਸੋਸਾਇਟੀ ਤੋਂ ਕਰਜ਼ ਦੀ ਰਾਸ਼ੀ ਲਈ ਸੀ ਅਤੇ ਉਹ ਕਰਜ਼ ਦੀ ਰਾਸ਼ੀ ਮੋੜ ਨਹੀ ਸੀ ਸਕਿਆ । ਬੀਤੀ ਦੇਰ ਸ਼ਾਮ ਉਸ ਨੇ ਆਪਣੀ ਪਤਨੀ ਕਰਮਜੀਤ ਕੌਰ ਨੂੰ ਨਾਲ ਲੈ ਕੋਈ ਜ਼ਹਿਰੀਲੀ ਦਵਾਈ ਪੀ ਲਈ । ਹਾਲਤ ਵਿਗੜਨ ‘ਤੇ ਪਰਿਵਾਰਕ ਮੈਂਬਰ ਸਿਵਿਲ ਹਸਪਤਾਲ ਮੋਗਾ ਲੈ ਕੇ ਆਏ ਜਿਥੇ ਕਰਮਜੀਤ ਕੌਰ (35) ਨੇ ਦਮ ਤੋੜ ਦਿੱਤਾ ਅਤੇ ਸੁਖਦੇਵ ਸਿੰਘ (40) ਨੇ ਇਕ ਨਿਜੀ ਹਸਪਤਾਲ ਵਿਚ ਅਜ ਦਮ ਤੋੜ ਦਿਤਾ । ਇਸ਼ ਖਬਰ ਨੂੰ ਲੈ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

Jeeo Punjab Bureau

Leave A Reply

Your email address will not be published.