ਵਿਧਾਇਕ ਦੇ ਮੂੰਹ ਉੱਤੇ ਮਲੀ ਕਾਲਖ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 27 ਮਾਰਚ

ਅੱਜ ਮਲੋਟ ਵਿਖੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ‘ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੂੰਹ ‘ਤੇ ਅਤੇ ਉਨ੍ਹਾਂ ਦੀ ਗੱਡੀ ਉੱਤੇ ਕਾਲਖ ਮਲ ਦਿੱਤੀ। ਕਿਸਾਨਾਂ ਭਾਜਪਾ ਆਗੂ ਦਾ ਪ੍ਰੈਸ ਕਾਨਫਰੰਸ ਕਰਨ ਦਾ ਵਿਰੋਧ ਕਰ ਰਹੇ ਸਨ। ਜਾਣਕਾਰੀ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦਾ ਗਏ ਖੇਤੀ ਬਾਰੇ ਨਵੇਂ ਕਾਨੂੰਨਾਂ ਨੂੰ ਲੈ ਕੇ ਭਾਜਪਾ ਆਗੂਆਂ ਵਿਰੋਧ ਲਗਾਤਾਰ ਜਾਰੀ ਹੈ। ਅੱਜ ਪੰਜਾਬ ਵਿੱਚ ਵੱਖ ਵੱਖ ਥਾਵਾਂ ਉਤੇ ਭਾਜਪਾ ਆਗੂਆਂ ਦਾ ਵੱਡੀ ਪੱਧਰ ਉਤੇ ਵਿਰੋਧ ਕੀਤਾ ਗਿਆ। ਜਿਸਦੇ ਤਹਿਤ ਅੱਜ ਮਲੋਟ ਵਿਚ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੇ ਮੂੰਹ ਉਤੇ ਕਾਲਖ ਮਲ ਦਿੱਤੀ ਗਈ। ਲੋਕਾਂ ਵੱਲੋਂ ਉਨ੍ਹਾਂ ਦੀ ਗੱਡੀ ਉਤੇ ਵੀ ਕਾਲਖ ਸੁੱਟੀ ਗਈ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਅੱਜ ਵੱਖ ਵੱਖ ਥਾਵਾਂ ਉਤੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ।

Jeeo Punjab Bureau

Leave A Reply

Your email address will not be published.