ਪੂਰੇ ਦੇਸ਼ ਵਿੱਚ ਭਾਰਤ ਦੇ ਲੋਕਾਂ ਨੇ Bharat Bandh ਦਾ ਕੀਤਾ ਸਮਰਥਨ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 26 ਮਾਰਚ :

ਸੰਯੁਕਤ ਕਿਸਾਨ ਮੋਰਚੇ (Samyukta Kisan Morcha) ਦੇ ਪ੍ਰੋਗਰਾਮ ਮੁਤਾਬਿਕ ਅੱਜ 26 ਮਾਰਚ ਨੂੰ ਦਿੱਲੀ ਦੇ ਟਿਕਰੀ ਬਾਰਡਰ ‘ਤੇ ਪਕੌੜਾ ਚੌਂਕ ਵਿੱਚ ਗ਼ਦਰੀ ਗੁਲਾਬ ਕੌਰ ਸਟੇਜ ‘ਤੇ ਭਾਰਤ ਬੰਦ ਸਵੇਰੇ ਛੇ ਵਜੇ ਤੋਂ ਸ਼ੁਰੂ ਹੋਇਆ ਤੇ ਸਿਰਫ਼ ਡਾਕਟਰੀ ਸਹਾਇਤਾ ਵਾਲੀਆਂ ਦੁਕਾਨਾਂ ਤੇ ਗੱਡੀਆਂ ਤੋਂ ਬਿਨਾਂ ਪੂਰੀ ਸੜਕੀ ਆਵਾਜਾਈ ਅਤੇ ਰੇਲਾ ਸਮੇਤ ਦੁਕਾਨਾਂ,ਸਕੂਲ,ਦਫ਼ਤਰ ਆਦਿ ਸਭ ਪੂਰੇ ਦੇਸ਼ ਵਿੱਚ ਭਾਰਤ ਦੇ ਲੋਕਾਂ ਨੇ ਆਪਮੁਹਾਰੇ ਬੰਦ ਰੱਖੇ ਗਏ। ਭਾਕਿਯੂ ਏਕਤਾ (ਉਗਰਾਹਾਂ) ਦੀ ਸੂਬਾ ਮਹਿਲਾ ਵਿੰਗ ਦੀ ਆਗੂ ਹਰਿੰਦਰ ਬਿੰਦੂ ਨੇ ਦੁੱਲਾ ਭੱਟੀ ਦੀ ਜਿੰਦਗੀ ਬਾਰੇ ਦੱਸਦਿਆਂ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਮੁਗਲ ਸਾਮਰਾਜ ਨਾਲ ਜ਼ਮੀਨੀ ਲੜਾਈ ਦੁੱਲ੍ਹੇ ਭੱਟੀ ਦੇ ਆਪਣੇ ਪੁਰਖਿਆਂ ਦਾ ਬਦਲਾ ਲੈਣ ਲਈ ਕਿਸਾਨਾਂ, ਮਜ਼ਦੂਰਾਂ ਨੂੰ ਲਾਮਬੰਦ ਕੀਤਾ,ਭਾਵੇਂ ਬਚਪਨ ਵਿੱਚ ਦੁੱਲਾ ਬਹੁਤ ਚੁਸਤ ਸੀ ਤੇ ਬੱਚਿਆਂ ਦੇ ਟੋਲੇ ਬਣਾ ਕੇ ਲਾਮਬੰਦੀ ਕਰਨ ਦੀਆਂ ਖੇਡਾਂ ਖੇਡਦਾ ਰਹਿੰਦਾ ਰਹਿੰਦਾ ਸੀ, ਕਿਸਾਨੀ ਤੇ ਜਵਾਨੀ ਦੇ ਹੱਕਾਂ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਸ ਨੇ ਆਪਣੇ ਪੁਰਖਿਆਂ ਵਲੋਂ ਕਿਸਾਨਾਂ ਲਈ ਸੰਘਰਸ਼ ਕਰਨ ਬਦਲੇ ਉਦੋਂ ਦੇ ਹੁਕਮਰਾਨ ਰਾਜਾ ਅਕਬਰ  ਵਲੋਂ ਫਾਂਸੀ ਦੇਣ ਵਿਰੁੱਧ ਸੰਘਰਸ਼ ਕੀਤਾ ਸੀ ।

ਅਮਰੀਕ ਸਿੰਘ ਗੰਢੂਆਂ ਨੇ ਸੰਘਰਸ਼ ਦੌਰਾਨ ਜਾਬਤਾ ਤੇ ਜੋਸ਼ ਤੇ ਹੋਸ਼ ਨਾਲ ਲੜਨ ਲਈ ਨੌਜਵਾਨਾਂ ਨੂੰ ਜਥੇਬੰਦੀਆਂ ਦੇ ਆਗੂ ਬਣ ਕੇ ਵਾਂਗ ਡੋਰ ਸੰਭਲਣ ਦੀ ਅਪੀਲ ਕੀਤੀ ਤਾਂ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਿਰਜਿਆ ਜਾਵੇ। ਜਸਵਿੰਦਰ ਸਿੰਘ ਬਰਾਸ ਨੇ ਸਟੇਜ ਤੋਂ ਅਪੀਲ ਕੀਤੀ ਕਿ 28 ਮਾਰਚ ਨੂੰ ਤਿੰਨੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਗੁਰਵਿੰਦਰ ਕੌਰ ਕਾਲੇਕੇ(ਬਰਨਾਲਾ) ਨੇ ਭਾਸ਼ਣ ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਔਰਤਾਂ ਦੇ ਭਾਰੀ ਇਕੱਠ ਨੂੰ ਵਧਾਈ ਦਿੱਤੀ ਅਤੇ ਹਾੜ੍ਹੀ ਦੀ ਵਾਢੀ ਵਿੱਚ ਮੋਰਚੇ ਵਿੱਚ ਆਗੂ ਬਣ ਕੇ ਮੋਰਚੇ ਦੀ ਅਗਵਾਈ ਕਰਨ ਦਾ ਪ੍ਰਣ ਕੀਤਾ ਕਿ ਅਸੀਂ ਸਮਾਜ ਵਿੱਚ ਅੱਧ  ਦੀ ਗਿਣਤੀ ਹਾਂ ਤੇ ਸਭ ਤੋਂ ਵੱਧ ਅਸਰ ਵੀ ਕਾਲੇ ਕਨੂੰਨਾਂ ਦਾ ਮਾਵਾਂ ਭੈਣਾਂ ਦੇ ਰਹਿਣ ਸਹਿਣ ਤੇ ਪੈਣਾ ਹੈ ਸੋ ਲੋੜ ਹੈ ਕਿ ਅਸੀਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਮਨਜੀਤ ਸਿੰਘ ਘਰਾਚੋਂ ਨੇ ਵੀ ਦੁੱਲੇ ਭੱਟੀ ਦੀ ਜੀਵਨੀ ਤੇ ਚਾਨਣਾਂ ਪਾਇਆ ਤੇ ਇਸ ਬੰਦ ਵਿੱਚ ਪਕੋੜਾ ਚੌਕ ਵਿੱਚ ਲੱਗੀ ਸਟੇਜ ਤੋਂ ਵੱਖ-ਵੱਖ ਆਗੂਆਂ ਨੇ ਵੀ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.