COVID-19 Hospital ਨੂੰ ਲੱਗੀ ਅੱਗ, 10 ਮਰੀਜਾਂ ਦੀ ਮੌਤ

53

ਜੀਓ ਪੰਜਾਬ ਬਿਊਰੋ

ਮੁੰਬਈ, 26 ਮਾਰਚ 2021

ਮੁੰਬਈ ਦੇ ਭਾਂਡੁਪ ਸਥਿਤ ਕੋਵਿਡ ਹਸਪਤਾਲ ਵਿਚ ਬੀਤੀ ਰਾਤ ਲੱਗੀ ਭਿਆਨਕ ਅੱਗ ‘ਤੇ ਅਜੇ ਵੀ ਕਾਬੂ ਨਹੀਂ ਪਾਇਆ ਗਿਆ। ਇਸ ਹਾਦਸੇ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਡਰੀਮ ਮਾਲ ਦੀ ਤੀਜੀ ਮੰਜ਼ਿਲ ਉਤੇ ਸਨਰਾਈਜ ਹਸਪਤਾਲ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦਿਆਂ ਹੀ ਮੌਕੇ ਉਤੇ 22 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ 10 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਸਪਤਾਲ ਵਿੱਚ 70 ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਦਾਖਲ ਸਨ, ਜਿਨ੍ਹਾਂ ਨੂੰ ਉਥੋਂ ਕੱਢ ਲਿਆ ਗਿਆ।

Jeeo Punjab Bureau

Leave A Reply

Your email address will not be published.