Bharat Bandh ਦੇ ਤਹਿਤ ਸ਼ਹਿਰ ਦੀਆ ਸੜਕਾਂ ਹੋਈਆਂ ਸੁੰਨਸਾਨ

26

ਜੀਓ ਪੰਜਾਬ ਬਿਊਰੋ

ਮੋਹਾਲੀ, 26 ਮਾਰਚ

ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਬਾਰੇ ਤਿੰਨ ਕਾਨੂੰਨ ਖਿਲਾਫ ਲੜੇ ਜਾ ਰਹੇ ਅੰਦੋਲਨ ਦੇ ਤਹਿਤ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਉਤੇ ਮੋਹਾਲੀ ਪੂਰੀ ਤਰ੍ਹਾਂ ਬੰਦ ਰਿਹਾ। ਮੋਹਾਲੀ ਸ਼ਹਿਰ ਵਿੱਚ ਵੱਖ ਵੱਖ ਚੌਂਕਾਂ ਉਤੇ ਸ਼ਹਿਰ ਵਾਸੀਆਂ ਵੱਲੋਂ ਜਾਮ ਲਗਾਏ ਗਏ।

ਇਸੇ ਤਰ੍ਹਾਂ ਖਰੜ ਬੱਸ ਸਟੈਂਡ ਲੋਕਾਂ ਨੇ ਸੜਕ ਪੂਰੀ ਤਰ੍ਹਾਂ ਬੰਦ ਜਾਮ ਕਰ ਦਿੱਤੀ। ਸਥਾਨਕ ਲੋਕਾਂ ਨੇ ਟਰੈਕਟਰ ਟਰਾਲੀਆਂ ‘ਤੇ ਹੋਰ ਵਾਹਨ ਸੜਕਾਂ ‘ਤੇ ਲਗਾ ਕੇ ਖਰੜ ਚੰਡੀਗੜ੍ਹ ਹਾਈਵੇਅ ਤੇ ਖਰੜ ਰੋਪੜ ਅਤੇ ਖਰੜ ਲੁਧਿਆਣਾ ਹਾਈਵੇਅ ਮਾਰਗ ਬੰਦ ਕਰ ਦਿੱਤਾ। ਬੰਦ ਕਾਰਨ ਸ਼ਹਿਰ ਦੀਆ ਸੜਕਾਂ ਸੁੰਨਸਾਨ ਨਜ਼ਰ ਆਈਆ।

Jeeo Punjab Bureau

Leave A Reply

Your email address will not be published.