VIDEO-ਪਤੀ-ਪਤਨੀ ਨੇ 20 ਲੱਖ ਰੁਪਏ ਦੇ ਬੰਡਲ ਨੂੰ ਚੁੱਲ੍ਹੇ ਉਤੇ ਰੱਖ ਕੇ ਲਾਈ ਅੱਗ

ਜੀਓ ਪੰਜਾਬ ਬਿਊਰੋ

ਰਾਜਸਥਾਨ ਦੇ ਜ਼ਿਲ੍ਹਾ ਸਿਰੋਹੀ ’ਚ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਇਕ ਤਹਿਸੀਲਦਾਰ ਦੇ ਛਾਪਾ ਮਾਰੇ ਜਾਣ ਉਤੇ ਤਹਿਸੀਲਦਾਰ ਨੇ 20 ਲੱਖ ਰੁਪਏ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਅਨੁਸਾਰ ਪਿੰਡਵਾੜਾ ਦੇ ਤਹਿਸੀਲਦਾਰ ਕਲਪੇਸ਼ ਜੈਨ ਦੇ ਘਰ ਜਦੋਂ ਟੀਮ ਛਾਪੇਮਾਰੀ ਕਰਨ ਲਈ ਪਹੁੰਚੀ ਤਾਂ ਘਰ ਵਿਚ ਰੱਖੇ 20 ਲੱਖ ਰੁਪਏ ਨੂੰ ਚੁੱਲ੍ਹੇ ਉਤੇ ਸਾੜਨੇ ਸ਼ੁਰੂ ਕਰ ਦਿੱਤੇ।

ਇਹ ਹੀ ਨਹੀਂ ਨੋਟਾਂ ਨੂੰ ਅੱਗ ਲਗਾਉਣ ਦਾ ਦ੍ਰਿਸ਼ ਭ੍ਰਿਸ਼ਟਾਚਾਰ ਰੋਕ ਬਿਊਰੋ ਟੀਮ ਨੇ ਵੀਡੀਓ ਬਣਾ ਲਈ। ਵੀਡੀਓ ਵਿੱਚ ਸਾਹਮਣੇ ਆਇਆ ਕਿ ਤਹਿਸੀਲਦਾਰ ਦੀ ਪਤਨੀ ਵੀ ਨੋਟ ਮਚਾਉਣ ਲਈ ਮਦਦ ਕਰਦੀ ਦਿਖਾਈ ਦਿੱਤੀ।

Jeeo Punjab Bureau

Leave A Reply

Your email address will not be published.