Tower ਉਤੇ ਚੜ੍ਹ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ ਦੀ ਸਿਹਤ ਹੋਈ ਖਰਾਬ

ਜੀਓ ਪੰਜਾਬ ਬਿਊਰੋ

ਪਟਿਆਲਾ, 24 ਮਾਰਚ

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Aamarinder Singh) ਦੇ ਸ਼ਹਿਰ ਪਟਿਆਲਾ ਦੇ ਲੀਲਾ ਭਵਨਾ ਵਿਖੇ ਮੋਬਾਇਲ ਟਾਵਰ ਉਤੇ ਚੜ੍ਹਕੇ ਪ੍ਰਦਰਸ਼ਨ ਕਰਨ ਵਾਲੇ ਬੇਰੁਜ਼ਗਾਰ ਅਧਿਆਪਕ (Teacher) ਹਰਜੀਤ ਸਿੰਘ ਸਿਹਤ ਵਿਗੜ ਗਈ ਹੈ। ਪ੍ਰਸ਼ਾਸਨ ਵੱਲੋਂ ਅੱਜ ਟਾਵਰ ਉਤੇ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਖਾਣ ਪੀਣ ਦੀਆਂ ਵਸਤਾਂ  ਤੇ ਦਵਾਈ ਲੈਣ ਲਈ ਕਿਹਾ ਗਿਆ ਜਿਸ ਨੂੰ ਬੇਰੁਜ਼ਗਾਰ ਅਧਿਆਪਕਾਂ ਕੋਰਾ ਜਵਾਬ ਦਿੰਦੇ ਹੋਏ ਕਿਹਾ ਕਿ ਨਾ ਤਾਂ ਅਸੀਂ ਦਵਾਈ ਲਵਾਂਗੇ ਨਾ ਹੀ ਕੋਈ ਖਾਣ ਪੀਣ ਦੀ ਵਸਤੂ ਲਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂਦੀਆਂ।

Jeeo Punjab Bureau

Leave A Reply

Your email address will not be published.