Capt. Amarinder Singh ਨੂੰ ਚਿੱਠੀ ਲਿਖ ਦੋ ਨਿਹੰਗਾਂ ਦੀ ਮੌਤ ਦੀ ਜੁਡੀਸ਼ਰੀ ਜਾਂਚ ਦੀ ਕੀਤੀ ਮੰਗ

ਜੀਓ ਪੰਜਾਬ ਬਿਊਰੋ

ਚੰਡੀਗੜ , 23 ਮਾਰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਬੀਤੇ ਦਿਨ ਪੁਲਸ ਵੱਲੋਂ ਮੁਕਾਬਲਾ ਦਿਖਾ ਕੇ ਮਾਰੇ ਗਏ ਦੋ ਨਿਹੰਗਾਂ ਦੀ ਮੌਤ ਦੀ ਜੁਡੀਸ਼ਰੀ ਜਾਂਚ ਦੀ ਮੰਗ ਕੀਤੀ ਹੈ।

ਪੜ੍ਹੋ ਉਨ੍ਹਾਂ ਕੀ ਲਿਖਿਆ ਆਪਣੇ ਪੱਤਰ ਵਿੱਚ।

“ਮੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੁੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਜਿਹੜੇ ਨਿਹੰਗ ਸਿੰਘ ਨੁੰ ਤਰਨਤਾਰਨ ਪੁਲੀਸ ਨੇ ਗੋਲ਼ੀਆਂ ਮਾਰਕੇ ਮਾਰਿਆ ਹੈ ਉਸ ਦੀ ਜੁਡੀਸਰੀ ਜਾਂਚ ਕਰਾਈ ਜਾਣੀ ਚਾਹੀਦੀ ਹੈ l ਪੁਲੀਸ ਨੇ ਨਿਹੰਗ ਸਿੰਘ ਦੀਆ ਪਿੱਠਾਂ ਵਿੱਚ ਗੋਲ਼ੀਆਂ ਮਾਰੀਆਂ ਹਨ l ਇਸ ਦਾ ਮਤਲਬ ਨਿਹੰਗ ਸਿੰਘ ਆਪਣੀ ਜਾਨ ਬਚਾਉਣਾ ਚਹੁੰਦੇ ਸਨ l ਜੇ ਮਨ ਵੀ ਲਿਆ ਜਾਵੇ ਕਿ ਨਿਹੰਗ ਸਿੰਘਾਂ ਨੇ ਪਹਿਲਾ ਪੁਲੀਸ ਊੱਤੇ ਹਮਲਾ ਕੀਤਾ ਤਾ ਪੁਲੀਸ ਉਹਨਾਂ ਨੁੰ ਘੇਰਾ ਪਾ ਕੇ ਫੜ ਸਕਦਾ ਸੀ l  ਜੇ ਫਿਰ ਵੀ ਨਿਹੰਗ ਸਿੰਘ ਕਾਬੂ ਨਹੀਂ ਸੀ ਆ ਰਹੇ ਸਨ ਤਾਂ ਉਹਨਾਂ ਦੀਆ ਲੱਤਾਂ ਵਿੱਚ ਗੋਲ਼ੀਆਂ ਮਾਰ ਕੇ ਫੜਿਆ ਜਾ ਸਕਦਾ ਸੀ l ਸਿੱਧੀਆਂ ਪਿੱਠਾਂ ਵਿੱਚ ਗੋਲ਼ੀਆਂ ਮਾਰਨੀਆਂ ਇਹ ਨੰਗਾ ਚਿੱਟਾ ਜ਼ੁਲਮ ਹੈ l ਪੁਲੀਸ ਕਨੁੰਨ ਆਪਣੇ  ਹੱਥ ਵਿੱਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ l ਇਸ ਕਰਕੇ ਇਸ ਦੀ ਜੁਡੀਸਰੀ ਪੜਤਾਲ ਕਰਾਕੇ ਦੋਸ਼ੀ ਪੁਲਸੀਆ ਨੁੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ l ਜੇ ਨਿਹੰਗ ਸਿੰਘਾਂ ਦਾ ਕੋਈ ਕਸੂਰ ਸੀ ਵੀ ਤਾਂ ਪੁਲੀਸ ਨੁੰ ਕੀ ਹੱਕ ਹੈ ਕਿ ਬਿਨਾ ਦੋਸ਼ ਸਿੱਧ ਹੋਣ ਤੋਂ ਪਹਿਲਾ ਹੀ ਸਜ਼ਾ ਦੇ ਦੇਵੇ l ਪੰਜਾਬ ਵਿੱਚ ਖਾੜਕੂ ਲਹਿਰ ਵੇਲੇ ਪੁਲੀਸ ਨੇ ਹਜ਼ਾਰਾਂ ਨੌਜੂਆਨਾ ਨੁੰ ਝੂੱਠੇ ਪੁਲੀਸ ਮੁਕਾਬਲਿਆਂ ਵਿੱਚ ਕੋਹ ਕੋਹ ਕੇ ਸ਼ਹੀਦ ਕੀਤਾ ਹੈ l ਮੈਂ ਚਿੱਠੀ ਵਿੱਚ ਸਰਦਾਰ ਅਮਰਿੰਦਰ ਸਿੰਘ ਜੀ ਨੁੰ ਇਹ ਵੀ ਚੇਤਾ ਕਰਾਇਆ ਕਿ ਖ਼ੁਦ ਉਹਨਾਂ ਨੇ ਪਬਲੀਕਲੀ ਕਈ ਵਾਰ ਮੰਨਿਆ ਹੈ ਕਿ ਮੈਂ ਸਤਾਰਾ ਸਿੱਖ ਨੌਜੂਆਨ ਨੁੰ  ਖ਼ੁਦ ਪੁਲੀਸ ਅੱਗੇ ਪੇਸ਼ ਕੀਤਾ ਸੀ  ਪਰ ਉਹਨਾਂ ਸਿੱਖ ਨੌਜੂਆਨਾ ਦਾ ਕੀ ਬਣਿਆ ਮੈਨੁੰ ਨਹੀਂ ਪਤਾ l ਇਸ ਲਈ ਸਰਦਾਰ ਅਮਰਿੰਦਰ ਸਿੰਘ ਜਾਣਦੇ ਹਨ ਕਿ ਪੰਜਾਬ ਪੁਲੀਸ ਕਨੁੰਨ ਦੀ ਕੋਈ ਪ੍ਰਵਾਹ ਨਹੀਂ ਕਰਦੀ l

-ਕਰਨੈਲ ਸਿੰਘ ਪੰਜੋਲੀ”

Jeeo Punjab Bureau

Leave A Reply

Your email address will not be published.