ਜਲ ਹੀ ਜੀਵਨ ਹੈ

ਜੀਓ ਪੰਜਾਬ ਬਿਊਰੋ

ਲੇਖਕ- ਸੰਜੀਵ ਸਿੰਘ ਸੈਣੀ

22 ਮਾਰਚ ਨੂੰ ਅੰਤਰਰਾਸ਼ਟਰੀ ਜਲ ਦਿਵਸ ਮਨਾਇਆ ਜਾਂਦਾ ਹੈ ।ਕੁਦਰਤ ਦਾ ਅਨਮੋਲ ਤੋਹਫ਼ਾ ਪਾਣੀ ਹੈ।”ਪਵਨ  ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ” ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਨੁਸਾਰ ਹਵਾ ਨੂੰ ਗੁਰੂ , ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜਿਹੜੀਆਂ ਕਿ ਹੁਣ ਤਿੰਨੋਂ ਚੀਜ਼ਾਂ ਮਨੁੱਖੀ ਕਾਰਨਾਂ ਕਰਕੇ ਪ੍ਰਭਾਵਿਤ ਹੋ ਚੁੱਕੀਆਂ ਹਨ  । ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਕੁਦਰਤ  ਨਾਲ ਛੇੜਛਾੜ ਕੀਤੀ ਹੈ ।ਲਾਲਚੀ ਮਨੁੱਖ ਨੇ ਆਪਣੇ ਨਿੱਜੀ ਸਵਾਰਥਾਂ ਲਈ ਨਦੀਆਂ ਛੋਟੀਆਂ ਕਰਕੇ ਉੱਥੇ  ਹੋਟਲ, ਰੈਸਟੋਰੈਂਟ ਬਣਾ ਦਿੱਤੇ ਹਨ  ।

2012  ਵਿੱਚ ਉੱਤਰਾਖੰਡ ਵਿੱਚ ਹੜ੍ਹਾਂ ਦੀ ਮਾਰ ਨਾਲ ਕਿੰਨਿਆਂ ਲੋਕਾਂ ਦੀ ਜਾਨ ਚਲੀ ਗਈ ।ਪਿਛਲੇ ਮਹੀਨੇ ਉੱਤਰਾਖੰਡ ਵਿਚ ਬੱਦਲ ਫਟਣ ਨਾਲ ਬਹੁਤ ਭਾਰੀ ਤਬਾਹੀ ਹੋਈ।ਪਰਿਵਾਰ ਦੇ ਪਰਿਵਾਰ ਤਬਾਹ ਹੋ ਗਏ ।ਹੋਟਲ ਬਣਾ ਦਿੱਤੇ ਹਨ ।ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਦਾ ਖਮਿਆਜ਼ਾ ਉਸਨੂੰ ਭੁਗਤਣਾ ਪਿਆ ਹੈ ।ਅਸੀਂ ਆਮ ਦੇਖਦੇ ਹਾਂ ਕਿ ਬੱਸ ਸਟੈਂਡਾਂ, ਹੋਟਲਾਂ ਤੇ ਪਾਣੀ ਦੀ ਬੋਤਲ ਵੀ 20 ਰੁਪਏ ਵਿੱਚ ਵਿਕਦੀ ਹੈ।ਜਿਸ ਨੂੰ ਮਿਨਰਲ ਵਾਟਰ ਕਿਹਾ ਜਾਂਦਾ ਹੈ । ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਪਾਣੀ ਬੋਤਲਾਂ ਵਿੱਚ ਮਿਲਣ ਲੱਗ ਪਿਆ ਹੈ।  ਤੇ ਧਰਤੀ ਹੇਠਲਾ ਪਾਣੀ ਦਿਨ ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ।ਪਾਣੀ ਦਾ ਪੱਧਰ ਨੀਵਾਂ ਹੋਣ ਦੇ ਨਾਲ ਨਾਲ ਪ੍ਰਦੂਸ਼ਿਤ ਵੀ ਹੋ ਰਿਹਾ ਹੈ । ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ ।ਹੁਣ ਤਾਂ ਪੰਜਾਬ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ ਹੈ ।ਪੰਜਾਬ ਦੇ ਕਈ ਬਲਾਕਾਂ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਚਲਾ ਗਿਆ ਹੈ ।ਪਾਣੀ ਦੀ ਦੁਰਵਰਤੋਂ ਬਹੁਤ ਕਰ ਰਹੇ ਹਨ ।ਅਕਸਰ ਅਸੀਂ ਦੇਖਿਆ ਹੈ ਕਿ ਜੋ ਸਰਵਜਨਿਕ ਥਾਵਾਂ, ਬੱਸ ਸਟੈਂਡਾਂ ਤੇ ਟੁੱਟੀਆਂ ਲੱਗੀਆਂ ਹੁੰਦੀਆਂ ਹਨ, ਉਨ੍ਹਾਂ ਦੇ ਮੂੰਹ ਖੁੱਲ੍ਹੇ ਹੁੰਦੇ ਹਨ ਤੇ ਪਾਣੀ  ਵਗ ਰਿਹਾ ਹੁੰਦਾ ਹੈ। ਘਰਾਂ ਵਿੱਚ ਅਕਸਰ ਅਸੀਂ ਗੱਡੀਆਂ ਧੋਣ ਲਈ ਅੰਨ੍ਹੇਵਾਹ ਪਾਣੀ ਦੀ ਵਰਤੋਂ ਕਰਦੇ ਹਨ । ਪਿੱਛੇ ਜਿਹੇ ਬਿਆਸ ਦਰਿਆ ਵਿੱਚ ਕਾਰਖਾਨਿਆਂ ਦਾ ਜ਼ਹਿਰੀਲਾ  ਪਾਣੀ ਛੱਡਿਆ ਗਿਆ, ਜਿਸ ਕਾਰਨ ਹਜ਼ਾਰਾਂ ਦੀ ਤਾਦਾਦ ਵਿੱਚ ਮੱਛੀਆਂ ਮਰੀਆਂ ।ਅਸੀਂ ਜੀਵ ਜੰਤੂਆਂ ਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ ।ਹਰ ਸਾਲ ਸੂਬਾ ਸਰਕਾਰ ਕਹਿੰਦੀ ਹੈ ਕਿ ਝੋਨਾ ਨਹੀਂ ਲਗਾਉਣਾ। ਕਿਸਾਨਾਂ ਨੂੰ ਝੋਨੇ ਦੀ ਜਗ੍ਹਾ ਮੱਕੀ ਦੀ ਫ਼ਸਲ ਲਗਾਉਣੀ ਚਾਹੀਦੀ ਹੈ ।ਇਸ ਨਾਲ ਪਾਣੀ ਦਾ ਡੂੰਘਾ ਸੰਕਟ ਵੀ ਘਟੇਗਾ ।ਵਿਗਿਆਨੀਆਂ ਅਨੁਸਾਰ ਧਰਤੀ ਹੇਠਲਾ  ਪਾਣੀ ਦਾ ਸੰਕਟ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ।ਇਹ ਸਮਾਂ ਰਹਿੰਦਿਆਂ ਵਿਚਾਰਿਆ ਨਾ ਗਿਆ ਤਾਂ ਪੰਜਾਬ ਜਲਦੀ ਹੀ ਰੇਗਿਸਤਾਨ ਬਣ ਜਾਵੇਗਾ  ।ਸੋ ਜੇ ਅਸੀਂ ਗੁਰੂ, ਪਿਤਾ ਅਤੇ ਮਾਂ ਦੇ ਦਰਜੇ ਦੀ ਮਹੱਤਤਾ ਨੂੰ ਸਮਝਦੇ ਹਾਂ ਤਾਂ ਸਾਨੂੰ ਖੁਦ ਹੀ ਪਹਿਲ ਕਰਨੀ ਚਾਹੀਦੀ ਹੈ ,ਤਾਂ  ਜੋ ਕੁਦਰਤੀ ਵਾਤਾਵਰਣ ਸਾਫ ਸੁਥਰਾ ਹੋ ਸਕੇ ।

Sanjeev Singh Saini

Jeeo Punjab Bureau

Leave A Reply

Your email address will not be published.