ਜੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਗੈਰਤ ਦਾ ਇੱਕ ਵੀ ਕਣ ਬਾਕੀ ਨਾ ਰਿਹਾ ਤਾਂ ਪੰਜਾਬ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ‘ਕੁਫਰ ਦੇ ਨਾਟਕ’ ਦਾ ਦੂਸਰਾ ਮੰਚਨ ਵੀ ਸਫਲ ਰਹਿ ਸਕਦਾ ਹੈ : ਬੀਰ ਦਵਿੰਦਰ ਸਿੰਘ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 22 ਮਾਰਚ

ਉੱਘੇ ਚੋਣ-ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਪੰਜਾਬ ਦੀ ਸਿਅਸੀ ਸ਼ਤਰੰਜ ਦੀ ਬਿਸਾਤ ਤੇ ਇੱਕ ਵਾਰ ਫੇਰ ਸਰਗਰਮ ਹੋ ਜਾਣ ਨਾਲ, ਸਿਆਸੀ ਸਰਗੋਸ਼ੀਆਂ ਦਾ ‘ਸੱਟਾ-ਬਜ਼ਾਰ’ ਸਿੱਖਰਾਂ ਤੇ ਅਪੜ ਗਿਆ ਹੈ। ਪੰਜਾਬ ਦੇ ਰਾਜਨੀਤਕ ਧਾੜਵੀਆਂ ਅਤੇ ਸਿਆਸੀ ਰਾਹਮਾਰਾਂ ਦੀਆਂ ਲਸ਼ਕਰੀ ਮਸ਼ਕਾਂ ਨੇ ਮੁੜ ਤੋਂ ਤੇਜ਼ੀ ਫੜ ਲਈ ਹੈ। ਪੰਜਾਬ ਦੇ ਸਰਗਰਮ ਮਾਫੀਏ ਗਰੋਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਅੰਨ੍ਹੇ ਨਿਸ਼ਾਨਚੀਆਂ ਵੱਜੋਂ ਆਪਣੇ ਰੰਗ-ਰੂਪ ਵਟਾ ਲਏ ਹਨ, ਝੂਠ ਦੇ ਨਗਾਰੇ ਆਪਣੇ ਗਲਾਂ ਵਿੱਚ ਲਮਕਾ ਕੇ ਉਨ੍ਹਾਂ ਨੇ ਆਪਣੀਆਂ ਸੇਵਾਵਾਂ, ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਕਰ ਦਿੱਤੀਆਂ ਹਨ। ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਮਹਾਂ-ਝੂਠ ਦੇ ਹਰਖ਼ਾਂ ਦੀ ਪਹਿਲੀ ਇਬਾਰਤ ਦੀ ਘੁੰਡ ਚੁਕਾਈ, ਕੈਪਟਨ ਸਰਕਾਰ ਦੀਆਂ ਚਹੁੰ ਸਾਲਾ ਖੁਖ਼ੀਆ ਪ੍ਰਾਪਤੀਆਂ ਅਤੇ 85 ਫੀਸਦੀ ਵਾਅਦਿਆਂ ਦੀ ਕੀਤੀ ਗਈ ਪੂਰਤੀ ਦਾ ਐਲਾਨ, ਬੇਸ਼ਰਮੀ ਦੇ ਡੰਕੇ ਦੀ ਚੋਟ ਨਾਲ ਕਰ ਦਿੱਤਾ ਹੈ। ਹੁਣ ਵੇਖਦੇ ਹਾਂ ਕਿ ‘ਪੰਜਾਬ ਦੀ ਲੱਜਾ ਦਾ ਊਠ’  ਹੁਣ ਕਿਸ ਕਰਵਟ ਬੈਠਦਾ ਹੈ ?

ਪੰਜਾਬ ਦੇ ਆਮ ਲੋਕਾਂ ਨੂੰ ਇਸ ਵਰਤਾਰੇ ਦਾ ਕੋਈ ਅਚੰਭਾ ਨਹੀਂ ਹੋਣਾਂ ਚਾਹੀਦਾ ਕਿ ਦੇਸ਼ ਦੇ ਮਹਾਨ ਰਾਜਨੀਤਕ ਠੱਗ ਅਤੇ ਅਖੌਤੀ, ਚੋਣ ਰਣਨੀਤੀਕਾਰ, ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਨ ਅਧੀਨ ਕੈਪਟਨ ਅਮਰਿੰਦਰ ਸਿੰਘ ਦੁਆਰਾ ਰਚਿਤ, ‘ਕੁਖ਼ਰ ਦੇ ਨਾਟਕ’ ਦਾ ਲੜੀਵਾਰ ਮੰਚਨ, ਮਹਾਂਝੂਠ-ਸੰਸਕਰਨ-2022 ਦੇ ਅਨੁਮਾਨ ਹੇਠ ਪੂਰੇ ਧੁਮ-ਧੜੱਕੇ ਨਾਲ ਸ਼ੁਰੂ ਹੋ ਚੁੱਕਾ ਹੈ ।ਪੰਜਬ ਦੇ ਸਜੱਗ ਲੋਕਾਂ ਲਈ, ਇਸ ਕੁਖ਼ਰ ਦੇ ਨਾਟਕ ਦੇ ਸੱਜਰੇ ਮੰਚਨ ਨੂੰ ਨਵੇਂ ਨਜ਼ਰੀਏ ਰਾਹੀਂ, ਕੈਪਟਨ ਅਮਰਿੰਦਰ ਸਿੰਘ ਨੂੰ ‘ਅਵਤਾਰ-2022’ ਦੇ ਰੂਪ ਵਿੱਚ ਦੇਖਣਾ ਹੋਵੇਗਾ। ਕੈਪਟਨ ਦੀ ਨਿਵੇਕਲੀ ਕੁਖ਼ਰ-ਕਲਾ ਵਿੱਚ ਪਹਿਲਾਂ ਨਾਲੋਂ ਵੱਧ ਨਿਖਾਰ ਨਜ਼ਰ ਆ ਰਿਹਾ ਹੈ, ਭਾਵੇਂ ਕਿ  ਨਾਟਕ ਦੇ ਪਾਤਰ ਤੇ ਸਹਿ-ਪਾਤਰ ਅਤੇ ਇਸਦੇ ਸਾਰੇ ਸੂਤਰਧਾਰ; ਮਹਾਂਝੂਠ-ਸੰਸਕਰਨ-2017, ‘ਕਾਖ਼ੀ ਵਿਦ ਕੈਪਟਨ, ਮਹਾਂ-ਕੁਖ਼ਰ 2017’ ਦਾ ਬਿਲਕੁਲ ਸਾਵਾਂ ਅਤੇ ਮਿਲਦਾ ਜੁਲਦਾ, ਰੂਪ ਹੀ  ਹੈ । ਕੁਖ਼ਰ ਦੇ ਨਾਟਕਾਂ ਦੇ ਸੱਜਰੇ ਮੰਚਨ ਅੇ ਪੇਸ਼ਕਾਰੀ ਦਾ ਮਕਸਦ ਵੀ, ਮਹਾਂ-ਕੁਖ਼ਰ-2017 ਵਾਲਾ ਹੀ ਹੈ ਜਿਸ ਦੁਆਰਾ, ਚੋਣ ਰਣਨੀਤੀਕਾਰ,  ਪ੍ਰਸ਼ਾਂਤ ਕਿਸ਼ੋਰ ਦੀ ਨਾਟਕ ਮੰਡਲੀ ਦੁਆਰਾ ਪਹਿਲਾਂ ਤੋਂ ਹੀ ਠੱਗੇ ਜਾ ਚੁੱਕੇ, ਪੰਜਾਬ ਦੇ ਲੋਕਾਂ ਨੂੰ ਹੁਣ ਫੇਰ ਦੁਬਾਰਾ ਠੱਗਣ ਲਈ ਵਿਆਪਕ ਰੂਪ ਵਿੱਚ, ਅਭਿਆਸੀ ਮਸ਼ਕਾਂ ਵੱਡੀ ਪੱਧਰ ਤੇ ਹੋ ਰਹੀਆਂ ਹਨ।ਪੰਜਾਬ  ਦੇ ਲੁੱਟ-ਪੁੱਟੇ ਲੋਕਾਂ ਦੇ ਹੱਥਾਂ ਵਿੱਚ, ਖੰਡ ਦੇ ਚੂਪੇ, ਡੁੱਗਡੁਗੀਆਂ ਤੇ ਝੂਠ ਦੇ ਡੌਰੂ (ਲਾਲੀ-ਪਾਪ) ਕਿਸ ਤਰ੍ਹਾਂ  ਫੜਾਊਂਣੇ ਹਨ, ਇਸ ਕਲਾ ਤੇ ੜਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਪਤਾ ਲੱਗਾ ਹੈ ਕਿ ਕੁਖ਼ਰ ਦੇ ਨਾਟਕ ਦੇ ਹਰ ਮੰਚਨ ਤੋਂ ਬਾਅਦ, ਕੈਪਟਨ ਦੇ ਅੰਨ੍ਹੇ-ਨਿਸ਼ਾਨਚੀ ਸ਼ਰਮ ਦੀਆਂ ਟਾਰਚਾਂ ਆਪਣੇ ਹੱਥਾਂ ਵਿੱਚ ਲੈ ਕੇ , ਹਰ ਦਰਸ਼ਕ ਦੀ ਅੱਖ ਵਿੱਚੋਂ ਜ਼ਮੀਰ ਅਤੇ ਗੈਰਤ ਦੇ ਕਣ ਲੱਭਣ ਦੀ ਕੋਸ਼ਿਸ਼ ਕਰਨਗੇ, ਜੇ ਪੰਜਾਬ ਦੀ ਹਰ ਅੱਖ ਵਿੱਚ ਬੇਸ਼ਰਮੀ ਵੱਡੀ ਮਾਤਰਾ ਵਿੱਚ ਪਸਰੀ ਪਾਈ ਗਈ ਤਾਂ ਸਮਝ ਲਵੋ ਕਿ, ਕੁਖ਼ਰ ਦੇ ਨਾਟਕ ਦਾ ਮੰਚਨ, ਮਿਥੇ ਨਿਸ਼ਾਨੇ ਅਨੁਸਾਰ, ਪ੍ਰਸ਼ਾਂਤ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਠੀਕ ਚੱਲ ਰਿਹਾ ਹੈ ਅਤੇ ਇਸ ਭਾਵੀ ਹਾਦਸੇ ਦੇ ਨਤੀਜੇ ਵੱਜੋਂ  ਪੂਰੀ ਤਰ੍ਹਾਂ ਸੰਭਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ 2022 ਵਿੱਚ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ !

Jeeo Punjab Bureau

Leave A Reply

Your email address will not be published.