ਭਾਜਪਾ ਆਗੂ ਦੇ ਸੁਰੱਖਆ ਗਾਰਡ ਦੀ ਗੋਲੀ ਲੱਗਣ ਨਾਲ ਹੋਈ ਮੌਤ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 22 ਮਾਰਚ

ਇਥੇ ਟੈਗੋਰ ਨਗਰ ਵਿਚ ਅਚਾਨਕ ਗੋਲੀ ਚੱਲਣ ਨਾਲ ਭਾਜਪਾ ਆਗੂ ਦੇ ਸੁਰੱਖਆ ਗਾਰਡ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਜੋਗਿੰਦਰ ਸਿੰਘ ਵਜੋਂ ਕੀਤੀ ਗਈ ਹੈ, ਉਹ ਭਾਜਪਾ ਆਗੂ ਅਨਿਲ ਸਰੀਨ ਦੇ ਨਾਲ ਬਤੌਰ ਗੰਨਮੈਨ ਤਾਇਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਆਪਣੀ ਏਕੇ 47 ਰਾਈਫਲ ਸਾਫ ਕਰ ਰਿਹਾ ਸੀ ਕਿ ਅਚਾਨਕ ਉਸ ਵਿਚੋਂ ਗੋਲੀ ਚੱਲੀ ਤੇ ਜੋਗਿੰਦਰ ਸਿੰਘ ਦੇ ਸਿਰ ਵਿਚ ਜਾ ਲੱਗੀ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

Jeeo Punjab Bureau

Leave A Reply

Your email address will not be published.