Singhu Border ਉੱਤੇ ਕਿਸਾਨਾਂ ਦੇ ਤੰਬੂ ਨੂੰ ਲੱਗੀ ਅੱਗ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 20 ਮਾਰਚ

ਖੇਤੀ ਬਾਰੇ ਕੇਂਦਰੀ ਕਾਨੂੰਨਾਂ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਦੱਲੀ ਦੀ ਸਰਹੱਦ ਉਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਿੰਘੂ ਬਾਰਡਰ ਉਤੇ ਅੱਜ ਇਕ ਤੰਬੂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਤੰਬੂ ਪੂਰੀ ਤਰ੍ਹਾਂ ਤਬਾਹ ਹੋ ਗਿਆ।

ਪ੍ਰਦਰਸ਼ਨਕਾਰੀਆਂ ਮੁਤਾਬਕ ਸਵੇਰੇ ਸਿਲੰਡਰ ਵਿੱਚ ਅੱਗ ਲੱਗਣ ਤੋਂ ਬਾਅਦ ਤੰਬੂ ਸੜ ਗਿਆ ਸੀ। ਤੰਬੂ ਦੀ ਅੱਗ ਬਝਾਉਂਦੇ ਸਮੇਂ ਇਕ ਵਿਅਕਤੀ ਜ਼ਖਮੀ ਵੀ ਹੋ ਗਿਆ। ਅੱਗ ਨਾਲ ਤੰਬੂ ਵਿੱਚ ਪਏ ਮੋਬਾਇਲ, ਵੀਹ ਗੱਦੇ, ਕੁਰਸੀਆਂ ਅਤੇ ਸੁੱਕਾ ਰਾਸ਼ਨ ਸੜ ਗਿਆ। ਜਿਸ ਸਮੇਂ ਤੰਬੂ ਵਿੱਚ ਅੱਗ ਲੱਗੀ ਉਸ ਸਤੇਂ 10 ਦੇ ਕਰੀਬ ਵਿਅਕਤੀ ਸਨ, ਪਰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ।

Jeeo Punjab Bureau

Leave A Reply

Your email address will not be published.