Moga ਪ੍ਰਸ਼ਾਸਨ ਨੇ Kejriwal ਨੂੰ ਜਾਰੀ ਕੀਤਾ ਪੱਤਰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 19 ਮਾਰਚ

21 ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਕਿਸਾਨ ਮਹਾ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਆਉਣ ਲਈ ਕੋਰੋਨਾ ਨੈਗਟਿਵ ਰਿਪੋਰਟ ਲੈ ਕੇ ਆਉਣੀ ਪਵੇਗੀ। ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਪੱਤਰ ਜਾਰੀ ਕਰਕੇ ਕਿਹਾ ਕਿ ਕਿਸਾਨ ਮਹਾਸੰਮੇਲਨ ਵਿੱਚ ਸ਼ਾਮਲ ਹੋਣ ਲਈ ‘ਆਪ’ ਆਗੂਆਂ  ਨੂੰ ਕੋਰੋਨਾ ਸਬੰਧੀ ਨੈਗਟਿਵ ਰਿਪੋਰਟ ਲੈ ਕੇ ਆਉਣਾ ਜ਼ਰੂਰੀ ਹੋਵੇਗਾ। ਪ੍ਰਸ਼ਾਸਨ ਨੇ ਪੱਤਰ ਜਾਰੀ ਕਰਕੇ ਕਿਹਾ ਕਿ ‘ਆਪ’ ਦੇ ਵੀਆਈਪੀ ਆਗੂਆਂ ਨੂੰ ਰੈਲੀ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾ ਕੇ ਰਿਪੋਰਟ ਦੇਣੇ ਹੋਵੇਗੀ। ਰੈਲੀ ‘ਚ ਪਹੁੰਚਣ ਵਾਲੇ ਆਪ ਲੋਕਾਂ ਨੂੰ ਇਸ ਟੈਸਟ ਦੀ ਲੋੜ ਨਹੀਂ ਹੋਵੇਗੀ। ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀ ਗਈਆਂ  ਹਦਾਇਤ ‘ਚ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਇਸ ਜਨ ਮਹਾਂ ਸੰਮੇਲਨ ਦੌਰਾਨ ਰੈਲੀ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸਾਇਨੇਟਾਇਜਰ ਕੀਤਾ ਜਾਵੇ ਤੇ ਰੈਲੀ ‘ਚ ਆ ਰਹੇ ਆਮ ਲੋਕਾਂ ਨੂੰ ਮਾਸਕ ਪਾਇਆ ਹੋਵੇ ਅਤੇ ਸੈਨੇਟਾਈਜ਼ ਦਿੱਤਾ ਜਾਵੇ।

Leave A Reply

Your email address will not be published.