‘ਅਮਰਿੰਦਰ ਭਾਰਤ ਲਈ ਭਾਰਤੀਆਂ ਦੇ ਹੱਕ ਵਿੱਚ ਖੜ੍ਹਾ’

56

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 18 ਮਾਰਚ

ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਸੂਬਿਆਂ ਵੱਲੋਂ ਅਪਣਾਈ ਜਾ ਰਹੀ ਹੱਦੋ-ਵੱਧ ਖੇਤਰੀਕਰਨ ਦੀ ਨੀਤੀ ਦਾ ਸਖਤ ਵਿਰੋਧ ਕਰਦਿਆਂ ਕਿਹਾ, ”ਅਮਰਿੰਦਰ ਭਾਰਤ ਲਈ ਭਾਰਤੀਆਂ ਦੇ ਹੱਕ ਵਿਚ ਖੜ੍ਹਾ ਹੈ।” ਉਨ੍ਹਾਂ ਵੀਰਵਾਰ ਨੂੰ ਕਿਹਾ, ”ਮੇਰਾ ਮੰਨਣਾ ਹੈ ਕਿ ਭਾਰਤ ਇਕ ਦੇਸ਼ ਹੈ।” ਉਨ੍ਹਾਂ ਅੱਗੇ ਕਿਹਾ ਕਿ ਹੱਦੋ-ਵੱਧ ਖੇਤਰੀਕਰਨ ਠੀਕ ਨਹੀਂ ਹੈ।

Capt. Amarinder Singh ਹਾਲ ਹੀ ਵਿਚ ਗੁਆਂਢੀ ਸੂਬੇ ਹਰਿਆਣਾ ਵੱਲੋਂ ਨਿੱਜੀ ਖੇਤਰ ਵਿਚ ਸਥਾਨਕ ਲੋਕਾਂ ਲਈ ਨੌਕਰੀਆਂ ਵਿੱਚ 75 ਫੀਸਦੀ ਰਾਖਵੇਂਕਰਨ ਸਬੰਧੀ ਕੀਤੇ ਐਲਾਨ ਦੇ ਮੱਦੇਨਜ਼ਰ ਸਥਾਨਕ ਨੌਜਵਾਨਾਂ ਲਈ ਨੌਕਰੀਆਂ ਵਿਚ ਰਾਖਵੇਂਕਰਨ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਇਹ ਦੱਸਦਿਆਂ ਕਿ ਭਾਰਤ ਵਿੱਚ ਅਜਿਹਾ ਕੋਈ ਅਜਿਹਾ ਸੂਬਾ ਨਹੀਂ ਹੈ ਜਿਥੇ ਪੰਜਾਬੀਆਂ ਨੇ ਤਰੱਕੀ ਨਹੀਂ ਕੀਤੀ ਅਤੇ ਵਧੀਆ ਕੰਮ-ਕਾਜ ਨਹੀਂ ਕੀਤਾ, ਮੁੱਖ ਮੰਤਰੀ ਨੇ ਸਵਾਲ ਕੀਤਾ, ”ਪੰਜਾਬੀ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਕਿਉਂ ਨਹੀਂ ਖਰੀਦ ਸਕਦੇ ਜਾਂ ਕਸਮੀਰ ਤੇ ਰਾਜਸਥਾਨ ਵਿੱਚ ਉਨ੍ਹਾਂ ਨੂੰ ਅਜਿਹੇ ਅਧਿਕਾਰ ਕਿਉਂ ਨਹੀਂ ਹਨ।” ਉਨ੍ਹਾਂ ਚਿਤਾਵਨੀ ਦਿੱਤੀ ”ਜੇਕਰ ਅਸੀਂ ਖੇਤਰੀਕਰਨ ਲਾਗੂ ਕਰਾਂਗੇ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।”

Jeeo Punjab Bureau

Leave A Reply

Your email address will not be published.