ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦਾ ਕੀਤਾ ਵਿਸਥਾਰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ 18 ਮਾਰਚ-

ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਾਬੜੀਆ ਨੇ ਦੱਸਿਆ ਕਿ ਪੱਛੜੀਆਂ ਸ਼੍ਰੈਣੀਆਂ ਵਿੱਚ ਬਹੁਤ ਜਿਆਦਾ ਵੱਖ-ਵੱਖ ਵਰਗ ਆਉਂਦੇ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਇਹਨਾਂ ਵਰਗਾਂ ਦੇ ਵੱਖ-ਵੱਖ ਆਗੂਆਂ ਨੂੰ ਪਾਰਟੀ ਦੇ ਬੀ.ਸੀ ਵਿੰਗ ਵਿੱਚ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ. ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਗੁਰਪ੍ਰੀਤ ਸਿੰਘ ਰੈਲਮਾਜਰਾ, ਜਤਿੰਦਰ ਸਿੰਘ ਰੋਮੀ ਅਬਰਾਵਾਂ,  ਹਰਵਿੰਦਰ ਸਿੰਘ ਗੈਗਰੋਲੀ ਅਤੇ ਗੁਰਦਿਆਲ ਸਿੰਘ ਖਾਲਸਾ ਦੇ ਨਾਮ ਸ਼ਾਮਲ ਹਨ।

ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸੁਖਚੈਨ ਸਿੰਘ ਲਾਇਲਪੁਰੀ, ਮਲਕੀਤ ਸਿੰਘ ਸੈਣੀ ਲੁਧਿਆਣਾ, ਸੁੱਚਾ ਸਿੰਘ ਧਰਮੀ ਫੌਜੀ, ਹਰਦੇਵ ਸਿੰਘ ਦੇਬੀ ਅਨੰਦਪੁਰ ਸਾਹਿਬ, ਸ੍ਰੀ ਰਾਮ ਪ੍ਰਤਾਪ ਮਹਿਰਾ ਸਨੇਟਾਂ, ਸੁਰਜੀਤ ਸਿੰਘ ਪਠਾਨਕੋਟ, ਸੰਤੋਖ ਸਿੰਘ ਸੈਣੀ ਬਲਾਚਰ ਅਤੇ ਗੁਰਮੀਤ ਸਿੰਘ ਸ਼ਾਮਪੁਰ ਮੋਹਾਲੀ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਅਮਨਦੀਪ ਸਿੰਘ ਪਠਾਨਕੋਟ ਨੂੰ ਵਿੰਗ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ।

ਗਾਬੜੀਆ ਨੇ ਦੱਸਿਆ ਕਿ ਜਿਹਨਾਂ ਮਿਹਨਤੀ ਆਗੁਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਗੁਰਮੀਤ ਸਿੰਘ ਕੁਲਾਰ ਲੁਧਿਆਣਾ (ਸ਼ਹਿਰੀ), ਬਲਦੇਵ ਸਿੰਘ ਖਲਚੀਆਂ ਫਿਰੋਜਪੁਰ (ਦਿਹਾਤੀ), ਦਵਿੰਦਰ ਸਿੰਘ ਕਲਸੀ ਫਿਰੋਜਪੁਰ (ਸ਼ਹਿਰੀ), ਜਸਵੀਰ ਸਿੰਘ ਸੋਖੀ ਬਰਨਾਲਾ (ਦਿਹਾਤੀ), ਹਰਿੰਦਰ ਸਿੰਘ ਨੰਬਰਦਾਰ ਟਿੱਬੀ ਰਵੀਦਾਸਪੁਰ ਸੰਗਰੂਰ (ਦਿਹਾਤੀ), ਹਰਦੀਪ ਸਿੰਘ ਪੁਰਨ ਨਗਰ ਪਠਾਨਕੋਟ (ਸ਼ਹਿਰੀ) ਅਤੇ ਗੁਰਮੀਤ ਸਿੰਘ ਲੁਬਾਣਾ ਪਠਾਨਕੋਟ (ਦਿਹਾਤੀ) ਦੇ ਨਾਮ ਸ਼ਾਮਲ ਹਨ।

Jeeo Punjab Bureau

Leave A Reply

Your email address will not be published.