Capt. Amarinder ਨੂੰ ਮਿਲਣ ਤੋਂ ਬਾਅਦ Navjot Sidhu ਨੇ ਕੀਤਾ ਟਵੀਟ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 17 ਮਾਰਚ 

ਨਵਜੋਤ ਸਿੱਧੂ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਜੋ 50 ਮਿੰਟਾਂ ਤੱਕ ਚੱਲੀ ਖਤਮ ਹੋਏ ਗਈ। ਮੀਟਿੰਗ ਤੋਂ ਬਾਹਰ ਆਉਂਦੇ ਹੋਏ ਸਿੱਧੂ ਦੇ ਚਿਹਰੇ ਤੇ ਮੁਸਕਾਨ ਸੀ ਅਤੇ ਉਨ੍ਹਾਂ ਨੇ ਮੀਡਿਆ ਤੋਂ ਗੱਲ ਨਹੀਂ ਕੀਤੀ ਤੇ ਹੱਥ ਜੋੜ ਕੇ ਮੁਸਕੁਰਾਉਂਦੇ ਹੋਏ ਨਿਕਲ ਗਏ।  ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਆਪਣੇ ਵਿਚਾਰਾਂ ‘ਤੇ ਆਜ਼ਾਦ ਰਹੋ , ਆਪਣੇ ਸੰਸਕਾਰਾਂ ‘ਤੇ ਕਾਇਮ ਰਹੋ ਤਾਂ ਕਿ ਆਪਣੇ ਕਿਰਦਾਰਾਂ ‘ਤੇ ਆਸ ਤੇ ਵਿਸ਼ਵਾਸ ਬਣਿਆ ਰਹੇ।

ਸੂਤਰਾਂ ਮੁਤਾਬਿਕ ਅਮਰਿੰਦਰ ਸਿੰਘ ਵੱਲੋਂ ਕੱਲ 12 ਵਜੇ ਇੱਕ ਪ੍ਰੈਸ ਕੌਂਫਰਨਸ ਵੀ ਕੀਤੀ ਜਾਵੇਗੀ ਅਤੇ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਕੁਝ ਦਿਨਾਂ ਤੱਕ ਕਾਂਗਰਸ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਹਰਸਿਹ ਰਾਵਤ ਮੁੜ ਸਿੱਧੂ ਨੂੰ ਮਿਲ ਸਕਦੇ ਹਨ।

Jeeo Punjab Bureau

Leave A Reply

Your email address will not be published.