ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਵਧ ਰਹੀਆਂ ਕੀਮਤਾਂ ਖ਼ਿਲਾਫ਼ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 15 ਮਾਰਚ

ਸੰਯੁਕਤ ਕਿਸਾਨ ਮੋਰਚੇ (Samyukta Kisan Morcha) ਵੱਲੋਂ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਗਿਆ। ਦੇਸ਼ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਇੱਕਜੁੱਟਤਾ ਪ੍ਰਗਟਾਉਂਦਿਆਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਜਿਲ੍ਹਾ/ਤਹਿਸੀਲ ਪੱਧਰੀ ਰੋਸ-ਮੁਜ਼ਾਹਰੇ ਕਰਦਿਆਂ ਡਿਪਟੀ-ਕਮਿਸ਼ਨਰਾਂ/ਐਸਡੀਐਮ ਅਤੇ ਤਹਿਸੀਲਦਾਰਾਂ ਰਾਹੀਂ ਪ੍ਰਧਾਨਮੰਤਰੀ ਦੇ ਨਾਂਅ ਮੰਗ-ਪੱਤਰ ਭੇਜੇ ਗਏ। ਰੇਲਵੇ-ਸਟੇਸ਼ਨਾਂ ‘ਤੇ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਹਮਾਇਤ ਕੀਤੀ ਗਈ।

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ UNHRC ਦੇ ਅੱਜ 46 ਵੇਂ ਸੈਸ਼ਨ ਵਿੱਚ ਨੂੰ ਸੰਬੋਧਿਤ ਕਰਦਿਆਂ, ਸੰਯੁਕਤ ਕਿਸਾਨ ਮੋਰਚਾ ਦੇ ਡਾ. ਦਰਸ਼ਨ ਪਾਲ ਨੇ ਜ਼ੋਰ ਦੇ ਕੇ ਕਿਹਾ ਕਿ 3 ਕੇਂਦਰੀ ਕਾਨੂੰਨ ਜਿਨ੍ਹਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ, ਉਹ ਕਾਨੂੰਨ “ਕਿਸਾਨਾਂ ਅਤੇ ਪੇਂਡੂ ਖੇਤਰ ਵਿੱਚ ਕੰਮ ਕਰਦੇ ਹੋਰ ਕਿਰਤੀਆਂ ਦੇ ਅਧਿਕਾਰਾਂ ਤੇ  ਸੰਯੁਕਤ ਰਾਸ਼ਟਰ ਦੇ ਐਲਾਨਨਾਮੇ” ਦੇ ਖਿਲਾਫ ਹੈ। ਭਾਰਤ ਨੇ ਇਸ ਅੰਤਰਰਾਸ਼ਟਰੀ ਐਲਾਨਨਾਮੇ ਤੇ ਦਸਤੱਖਤ ਕਿਤੇ ਹੋਏ ਨੇ।

ਅੱਜ ਮੇਵਾਤ ਦੀ ਸੁਨੇਹੜਾ-ਜੁੜੇਹਰਾ ਬਾਰਡਰ ‘ਤੇ ਸ਼ਹੀਦ ਹਸਨ ਖਾਨ ਮੇਵਾਤੀ ਦੇ ਸ਼ਹੀਦੀ ਦਿਹਾੜੇ’ ਤੇ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।  ਮੇਵਾਤ ਦੇ ਲੋਕ ਸ਼ੁਰੂ ਤੋਂ ਹੀ ਇਸ ਅੰਦੋਲਨ ਵਿਚ ਸਮਰਥਨ ਕਰਦੇ ਰਹੇ ਹਨ। ਮੇਵਾਤ ਦਾ ਰਾਜਾ ਹਸਨ ਖ਼ਾਨ 15 ਮਾਰਚ 1527 ਨੂੰ ਮੇਵਾਤੀ ਬਾਬਰ ਦੀ ਫੌਜ ਨਾਲ ਲੜਦਿਆਂ ਸ਼ਹੀਦ ਹੋ ਗਿਆ ਸੀ।  ਇਸ ਲੜਾਈ ਵਿੱਚ ਰਾਜਾ ਦੇ ਨਾਲ ਮੇਵਾਤ ਦੇ ਹਜ਼ਾਰਾਂ ਲੋਕ ਵੀ ਸ਼ਹੀਦ ਹੋਏ ਸਨ।  ਇਹ ਵਿਰਾਸਤ ਇਸ ਇਲਾਕੇ ਦਾ ਇਤਿਹਾਸ ਦੁਹਰਾਉਂਦੀ ਹੈ। ਮੇਵਾਤੀ ਔਰਤਾਂ ਵੱਲੋਂ ਮਹਾਂਪੰਚਾਇਤ ਦੌਰਾਨ ਕੀਤੀ ਵੱਡੀ ਸ਼ਮੂਲੀਅਤ ਕੀਤੀ ਗਈ।

ਉਤਰਾਖੰਡ ਤੋਂ ਕਿਸਾਨ ਮਜ਼ਦੂਰ ਜਾਗ੍ਰਿਤੀ ਯਾਤਰਾ ਪਲੀਆ ਹੁੰਦੇ ਹੋਏ ਸੰਘਾਈ ਪਹੁੰਚੀ। ਯਾਤਰਾ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਕਰਨਾਟਕ ਦੇ ਕਿਸਾਨ ਬਾਸਵਕਾਲੀਅਨ ਤੋਂ ਬੇਲਾਰੀ ਤੱਕ ਪੈਦਲ ਮਾਰਚ ਕਰ ਰਹੇ ਹਨ।  ਨੁੱਕੜ ਮੀਟਿੰਗਾਂ ਅਤੇ ਪਿੰਡ ਦੀਆਂ ਕਮੇਟੀਆਂ ਰਾਹੀਂ ਅੰਦੋਲਨ ਸਾਰੇ ਰਾਜ ਵਿਚ ਫੈਲ ਰਿਹਾ ਹੈ।

Jeeo Punjab Bureau

Leave A Reply

Your email address will not be published.