AAP ਨੇ ਕਾਸ਼ੀਰਾਮ ਦੇ ਖੁਦ ਦੇ ਪਿੰਡ ‘ਚ ਉਨ੍ਹਾਂ ਦੀ ਯਾਦ ਵਿੱਚ ਲਗਾਈ ਮੂਰਤੀ

ਇਹ ਮੂਰਤੀ ਦਲਿਤਾਂ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੋਵੇਗੀ, ਇਹ ਮੂਰਤੀ ਸਾਨੂੰ ਯਾਦ  ਕਰਵਾਏਗੀ ਕਿ ਜੇਕਰ ਸੰਕਲਪ ਦ੍ਰਿੜ ਹੋਵੇ ਤਾਂ ਆਦਮੀ ਕੁਝ ਵੀ ਪ੍ਰਾਪਤ ਕਰ ਸਕਦਾ ਹੈ : ਹਰਪਾਲ ਸਿੰਘ ਚੀਮਾ

ਜੀਓ ਪੰਜਾਬ ਬਿਊਰੋ

ਰੂਪਨਗਰ, 15 ਮਾਰਚ

‘ਆਪ’ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਮਾਜ ਕਲਿਆਣ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਅਰਮਜੀਤ ਸਿੰਘ ਸੰਦੋਆ, ਮਾਸਟਰ ਬਲਦੇਵ ਸਿੰਘ ਜੈਤੋ ਅਤੇ ਜਗਤਾਰ ਸਿੰਘ ਜੱਗਾ ਹਿਸੋਵਾਲ ਨਾਲ ਦਲਿਤਾਂ ਦੇ ਆਦਰਸ਼ ਆਗੂ ਕਾਸ਼ੀਰਾਮ ਦਾ ਪਿੰਡ ਰੋਪੜ ਦੇ ਖਵਾਸਪੁਰ ਪਿੰਡ ਦਾ ਦੌਰਾ ਕੀਤਾ। ਇਥੇ ਉਨ੍ਹਾਂ ਕਾਸ਼ੀਰਾਮ ਦੀ ਯਾਦ ਵਿੱਚ ਬਣੀ ਉਨ੍ਹਾਂ ਦੀ ਬੁੱਤ ਦਾ ਉਦਘਾਟਨ ਕੀਤਾ।

ਇਸ ਮੌਕੇ ਰਾਜੇਂਦਰਪਾਲ ਗੌਤਮ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਾਸ਼ੀਰਾਮ ਦੇ ਖੁਦ ਦੇ ਪਿੰਡ ਵਿੱਚ ਹੀ ਉਨ੍ਹਾਂ ਨੂੰ ਅਜੇ ਤੱਕ ਮਾਨਤਾ ਨਹੀਂ ਮਿਲੀ। ਅੱਜ ਤੱਕ ਉਨ੍ਹਾਂ ਦੇ ਕੰਮਾਂ ਦੀ ਅਣਦੇਖੀ ਕੀਤੀ ਗਈ ਹੈ। ਅਸੀਂ ਉਨ੍ਹਾਂ ਦੇ ਪਿੰਡ ਦੇ ਲੋਕਾਂ ਨੂੰ ਇਹ ਯਾਦ ਦਿਵਾਉਣ ਲਈ ਉਨ੍ਹਾਂ ਦਾ ਬੁੱਤ ਲਗਾਉਣ ਦਾ ਫੈਸਲਾ ਕੀਤਾ ਕਿ ਉਨ੍ਹਾਂ ਦੀ ਧਰਤੀ ਦੇ ਬੇਟੇ ਨੇ ਦੇਸ਼ ਦੇ ਦਲਿਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਆਪਣਾ ਜੀਵਨ ਲਗਾ ਦਿੱਤਾ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬੁੱਤ ਦਲਿਤਾਂ ਦੀ ਏਕਤਾ ਅਤੇ ਤਾਕਤ ਦਾ ਪ੍ਰਤੀਕ ਹੈ। ਇਹ ਲੋਕਾਂ ਨੂੰ ਯਾਦ ਕਰਵਾਏਗਾ ਕਿ ਜੇਕਰ ਲੋਕ ਦ੍ਰਿੜ ਸੰਕਲਪ ਕਰ ਲੈਣ ਤਾਂ ਉਹ ਕੁਝ ਵੀ ਕਰ ਸਕਦੇ ਹਨ।

Jeeo Punjab Bureau

Leave A Reply

Your email address will not be published.