ਸੁਖਬੀਰ ਸਿੰਘ ਬਾਦਲ ਵੱਲੋਂ ਦਲ ਦੀ ਵਰਕਿੰਗ ਕਮੇਟੀ ਅਤੇ ਅਨੁਸ਼ਾਸ਼ਨੀ ਕਮੇਟੀ ਦਾ ਐਲਾਨ

68

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 15 ਮਾਰਚ

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ (Working Committee) ਦਾ ਵਿਸਥਾਰ ਕਰਦੇ ਹੋਏ ਅੱਜ ਪਾਰਟੀ ਦੇ 87 ਹੋਰ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਇਸਦੇ ਨਾਲ ਹੀ ਬਾਦਲ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿੱਚ 3 ਮੈਬਰੀ ਅਨੁਸ਼ਾਸਨੀ ਕਮੇਟੀ (Disciplinary Committee) ਬਣਾਉਣ  ਦਾ ਵੀ ਐਲਾਨ ਕੀਤਾ। ਇਸ ਵਿੱਚ ਗੁਲਜਾਰ ਸਿੰਘ ਰਾਣੀਕੇ ਅਤੇ ਪਰਕਾਸ਼ ਚੰਦ ਗਰਗ ਨੂੰ ਵੀ ਸ਼ਾਮਲ ਕੀਤਾ ਗਿਆ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਅਹੁਦੇਦਾਰ ਸਹਿਬਾਨ ਜਿਹਨਾਂ ਵਿੱਚ ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰ ਸਹਿਬਾਨ ਸ਼ਾਮਲ ਹਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਵਰਕਿੰਗ ਕਮੇਟੀ ਦੀ ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ :-

ਬੀਬੀ ਜਗੀਰ ਕੌਰ, ਬੀਬਾ ਹਰਸਿਮਰਤ ਕੌਰ ਬਾਦਲ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੋਂਗੋਵਾਲ, ਸਿਕੰਦਰ ਸਿੰਘ ਮਲੂਕਾ, ਗੁਲਜਾਰ ਸਿੰਘ ਰਾਣੀਕੇ, ਸੁਰਜੀਤ ਸਿੰਘ ਰੱਖੜਾ, ਅਵਤਾਰ ਸਿੰਘ ਹਿੱਤ, ਹੀਰਾ ਸਿੰਘ ਗਾਬੜੀਆ, ਬਲਦੇਵ ਸਿੰਘ ਮਾਨ, ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਜੀ, ਭਾਈ ਮਨਜੀਤ ਸਿੰਘ, ਵੀਰ ਸਿੰਘ ਲੋਪੋਕੇ, ਕੈਪਟਨ ਬਲਬੀਰ ਸਿੰਘ ਬਾਠ, ਬੀਬੀ ਮਹਿੰਦਰ ਕੌਰ ਜੋਸ਼, ਮਨਜੀਤ ਸਿੰਘ ਮੰਨਾ, ਭਾਗ ਸਿੰਘ ਮੱਲਾ, ਦਰਸ਼ਨ ਸਿੰਘ ਸ਼ਿਵਾਲਿਕ, ਜਗਦੀਪ ਸਿੰਘ ਨਕਈ, ਮਲਕੀਅਤ ਸਿੰਘ ਏ.ਆਰ, ਬਲਜੀਤ ਸਿੰਘ ਜਲਾਲਉਸਮਾਂ, ਅਮਰਪਾਲ ਸਿੰਘ ਬੌਨੀ ਅਜਨਾਲਾ, ਪਰਮਬੰਸ ਸਿੰਘ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਬਲਦੇਵ ਸਿੰਘ ਖਹਿਰਾ, ਦਿਲਰਾਜ ਸਿੰਘ ਭੂੰਦੜ, ਸਰਬਜੀਤ ਸਿੰਘ ਮੱਕੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੀ ਐਸ.ਆਰ. ਕਲੇਰ, ਤਲਬੀਰ ਸਿੰਘ ਗਿੱਲ, ਬਾਵਾ ਸਿੰਘ ਗੁਮਾਨਪੁਰਾ, ਦਰਸ਼ਨ ਸਿੰਘ ਕੋਟਫੱਤਾ, ਸੰਤ ਬਲਬੀਰ ਸਿੰਘ ਘੁੰਨਸ, ਜੋਗਿੰਦਰ ਸਿੰਘ ਜਿੰਦੂ, ਦੀਦਾਰ ਸਿੰਘ ਭੱਟੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਡਾ. ਸੁਖਵਿੰਦਰ ਸੁੱਖੀ, ਕੁਲਵੰਤ ਸਿੰਘ ਕੰਤਾ, ਸਤਨਾਮ ਸਿੰਘ ਰਾਹੀ ਐਡਵੋਕੇਟ, ਅਮਰਜੀਤ ਸਿੰਘ ਚਾਵਲਾ, ਦਰਬਾਰਾ ਸਿੰਘ ਗੁਰੂ, ਈਸ਼ਰ ਸਿੰਘ ਮੇਹਰਬਾਨ, ਗੁਰਪ੍ਰੀਤ ਸਿੰਘ ਰਾਜੂਖੰਨਾ, ਸੁਬਾ ਸਿੰਘ ਬਾਦਲ, ਪਰਕਾਸ਼ ਸਿੰਘ ਭੱਟੀ, ਗੁਰਤੇਜ ਸਿੰਘ ਘੁੜਿਆਣਾ, ਜਗਜੀਵਨ ਸਿੰਘ ਖੀਰਨੀਆਂ, ਸਤਿੰਦਰਜੀਤ ਸਿੰਘ ਮੰਟਾ, ਪ੍ਰੇਮ ਕੁਮਾਰ ਵਲੈਚਾ, ਅਵਤਾਰ ਸਿੰਘ ਜੀਰਾ, ਰਵੀਕਰਨ ਸਿੰਘ ਕਾਹਲੋਂ, ਅਰਵਿੰਦਰ ਸਿੰਘ ਰਸੂਲਪੁਰ, ਹਰਦੀਪ ਸਿੰਘ ਡਿੰਪੀ ਢਿੱਲੋਂ, ਤਜਿੰਦਰ ਸਿੰਘ ਮਿੱਡੂਖੇੜਾ, ਅਲਵਿੰਦਰਪਾਲ ਸਿੰਘ ਪੱਖੋਕੇ, ਜਰਨੈਲ ਸਿੰਘ ਵਾਹਦ, ਹਰਜਿੰਦਰ ਸਿੰਘ ਧਾਮੀ, ਸਰਬਜੋਤ ਸਿੰਘ ਸਾਹਬੀ, ਲਖਵਿੰਦਰ ਸਿੰਘ ਲੱਖੀ ਟਾਂਡਾ, ਸੇਠ ਸੱਤਪਾਲ ਮੱਲ, ਪਰਮਜੀਤ ਸਿੰਘ ਪੰਮਾ ਐਡਵੋਕੇਟ, ਸਰਵਣ ਸਿੰਘ ਕੁਲਾਰ, ਯਾਦਵਿੰਦਰ ਸਿੰਘ ਯਾਦੂ, ਬਲਵਿੰਦਰ ਸਿੰਘ ਸੰਧੂ, ਹਰਭਜਨ ਸਿੰਘ ਡੰਗ, ਵਿਜੈ ਦਾਨਵ,ਤੀਰਥ ਸਿੰਘ ਮਾਹਲਾ, ਬਰਜਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਗਿੱਲ, ਅਜਮੇਰ ਸਿੰਘ ਖੇੜਾ, ਸਤਬੀਰ ਸਿੰਘ ਖਟੜਾ, ਮਹਿੰਦਰ ਸਿੰਘ ਲਾਲਵਾ, ਨਿਰਮਲ ਸਿੰਘ ਹਰਿਆਊ, ਸੁਰਜੀਤ ਸਿੰਘ ਗੜੀ, ਕਬੀਰ ਦਾਸ ਨਾਭਾ, ਹਰਪਾਲ ਜੁਨੇਜਾ, ਇੰਦਰਮੋਹਨ ਸਿੰਘ ਬਜਾਜ, ਸੁਰਜੀਤ ਸਿੰਘ ਕੋਹਲੀ, ਹਰਮੋਹਣ ਸਿੰਘ ਸੰਧੂ, ਮੁਹੰਮਦ ੳਵੈਸ, ਵਿਨਰਜੀਤ ਸਿੰਘ ਗੋਲਡੀ, ਰਜਿੰਦਰ ਦੀਪਾ ਸੁਨਾਮ, ਇਕਬਾਲ ਸਿੰਘ ਸੰਧੂ ਅਤੇ ਰਘੁਜੀਤ ਸਿੰਘ ਵਿਰਕ ਹਰਿਆਣਾ ਦੇ ਨਾਮ ਸ਼ਾਮਲ ਹਨ।

Jeeo Punjab Bureau

Leave A Reply

Your email address will not be published.