ਜ਼ਿੰਦਗੀ ਹੱਸ ਕੇ ਜੀਓ

73

ਜੀਓ ਪੰਜਾਬ ਬਿਊਰੋ

ਲੇਖਕ-  ਸੰਜੀਵ ਸਿੰਘ ਸੈਣੀ

ਜ਼ਿੰਦਗੀ ਇਕ ਸੰਘਰਸ਼ ਹੈ ।ਕਈ ਵਾਰ ਸਾਨੂੰ ਜ਼ਿੰਦਗੀ ਚ ਵੱਡੀ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੰਨਾ ਵੀ ਸਾਡੇ ਕੋਲ  ਹੈ, ਸਾਨੂੰ ਉਸੇ ਵਿੱਚ ਹੀ ਸਬਰ ਸੰਤੋਖ ਕਰਨਾ ਚਾਹੀਦਾ ਹੈ। ਜਦੋਂ ਅਸੀਂ ਸਵੇਰੇ ਉੱਠਦੇ  ਹਨ, ਤਾਂ ਪ੍ਰਣ ਕਰੀਏ! ਕਿ ਅਸੀਂ ,ਸਾਰਾ ਦਿਨ ਖੁਸ਼ ਰਹਿਣਾ ਹੈ । ਛੋਟੀਆਂ ਛੋਟੀਆਂ ਗੱਲਾਂ ਕਰਕੇ ਅਸੀਂ ਦੁਖੀ ਨਹੀਂ ਹੋਣਾ ਹੈ। ਮੱਥੇ ਤੇ ਪਈ ਤਿਉੜੀ ਨਾਲ ਅਸੀਂ ਆਪ ਹੀ ਦੁਖੀ ਹੁੰਦੇ ਹਨ । ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸੀਬਤ ਵਿੱਚ ਪਾ ਦਿੰਦੇ ਹਨ।ਕਈ ਵਾਰ ਅਸੀਂ  ਕਿਸਮਤ ਨੂੰ ਕੋਸਦੇ ਰਹਿੰਦੇ ਹਨ ਕਿ ਤੂੰ ਮੈਨੂੰ ਇਹ ਨਹੀਂ ਦਿੱਤਾ, ਮੈਂ ਇੰਨੀ ਮਿਹਨਤ ਕੀਤੀ । ਤੂੰ ਮੈਨੂੰ ਉਹ ਨਹੀਂ ਦਿੱਤਾ ਜਾਂ ਮੈਨੂੰ ਛੋਟੀ ਕੋਠੀ ਦਿੱਤੀ ਹੈ ਜਾਂ ਛੋਟੀ ਕਾਰ,ਜਾਂ ਮੇਰੇ ਕੋਲ ਕੁੜੀਆਂ ਹਨ, ਮੁੰਡੇ ਦੀ  ਦਾਤ ਨਹੀਂ ਬਖਸ਼ੀ ,ਜਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ,ਮੇਰੇ ਕੋਲ ਜ਼ਿਆਦਾ ਜ਼ਮੀਨ ਨਹੀਂ ਹੈ,ਜਾਂ ਮੇਰੇ ਕੋਲ ਛੋਟੀ  ਕਾਰ ਹੈ ,ਹੋਰ ਵੀ ਕਈ ਤਰ੍ਹਾਂ ਦੇ ਮਨ ਮੁਟਾਵ ਮਨ ਵਿੱਚ ਹੁੰਦੇ ਹਨ ।ਇਹ ਮਨ ਮੁਟਾਵ ਦੂਜਿਆਂ ਦੀ ਤਰੱਕੀ  ਦੇਖ ਕੇ ਆਉਂਦੇ ਹਨ । ਕਈ  ਵਾਰ ਅਸੀਂ ਆਪਣੇ  ਦੁੱਖ ਨਾਲੋਂ ਜ਼ਿਆਦਾ ਦੁਖੀ ਨਹੀਂ ਹੁੰਦੇ, ਦੂਜੇ ਦੇ ਸੁੱਖ ਨਾਲ ਜ਼ਿਆਦਾ ਦੁਖੀ ਹੋ ਜਾਂਦੇ ਹਨ  ।ਜਿਨ੍ਹਾਂ ਸਾਨੂੰ  ਮਿਲਿਆ ਹੈ ,ਸਾਨੂੰ ਉਸ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ ।

ਅਕਸਰ ਸਾਡੇ ਸਮਾਜ ਵਿੱਚ ਅਜਿਹੀਆਂ ਉਦਾਹਰਨਾਂ ਹੁੰਦੀਆਂ ਹਨ ਕਿ ਜੋ ਸਾਨੂੰ ਹਮੇਸ਼ਾਂ ਖ਼ੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਜੋ ਝੁੰਗੀ ਝੋਪੜੀਆਂ ਵਾਲੇ ਹੁੰਦੇ ਹਨ, ਉਹ ਹਰ ਰੋਜ਼ ਕਮਾਉਂਦੇ ਹਨ ਤੇ ਸ਼ਾਮ ਨੂੰ ਖਾ ਲੈਂਦੇ ਹਨ ।ਉਨ੍ਹਾਂ ਨੂੰ ਅਗਲੇ ਦਿਨ ਦੀ ਫਿਕਰ ਵੀ ਨਹੀਂ ਹੁੰਦੀ ਹੈ। ਫਿਰ ਵੀ ਬਹੁਤ ਵਧੀਆ ਜ਼ਿੰਦਗੀ ਗੁਜ਼ਾਰਦੇ ਹਨ । ਗ਼ਰੀਬ ਲੋਕਾਂ ਨੂੰ ਮਕਾਨ ਬਣਾਉਣ ਦੀ ਵੀ ਫਿਕਰ ਨਹੀਂ ਹੁੰਦੀ ।ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਅੱਜ ਦਾ ਦਿਨ ਵਧੀਆ ਗੁਜ਼ਰਿਆ ਹੈ । ਸੋ ਕੱਲ ਦਾ ਵੀ ਦਿਨ ਵਧੀਆ ਗੁਜ਼ਰੇਗਾ ।ਅਜਿਹੇ ਲੋਕ ਆਪਣੀ ਜ਼ਿੰਦਗੀ ਨੂੰ ਵਧੀਆ ਹੱਸ ਖੇਡ ਕੇ ਗੁਜ਼ਾਰਦੇ ਹਨ ।ਕਈ ਅਜਿਹੀ ਸਖਸ਼ੀਅਤਾਂ ਹੁੰਦੀਆਂ ਹਨ, ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਬਹੁਤ ਹੀ ਸੀਮਤ ਸਾਧਨ ਹੁੰਦੇ ਹਨ, ਫਿਰ ਵੀ ਉਹ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਨਾਲ ਗੁਜ਼ਾਰਦੇ ਹਨ  ।ਅਜਿਹੇ ਲੋਕ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਗਿਲੇ ਸ਼ਿਕਵੇ ਹੁੰਦੇ ਹਨ ,ਆਪਣੀ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ । ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਿਉਂਦਾ ਦੇ ਦਿੰਦੇ ਹਨ ।

ਅੱਜ ਕੱਲ ਤਾਂ ਵੈਸੇ ਹੀ ਜ਼ਿੰਦਗੀ ਬਹੁਤ ਛੋਟੀ ਹੈ ।ਪਤਾ ਹੀ ਨਹੀਂ ਲੱਗਦਾ ਸਮੇਂ ਦਾ ਕੀ ਕਦੋਂ ਮੌਤ ਆ ਜਾਂਦੀ ਹੈ ।ਜੇ ਜਿੰਦਗੀ ਵਿੱਚ ਕੋਈ ਟੀਚਾ ਪੂਰਾ ਨਹੀਂ ਹੁੰਦਾ ,ਤਾਂ ਅੱਜ ਦਾ ਨੌਜਵਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ।ਅਕਸਰ ਅਸੀਂ ਆਮ ਸੁਣਦੇ ਹਨ ਕਿ ਬੰਦਾ ਵਿਚਾਰਾ ਭਲਾ ਚੰਗਾ ਰਾਤ ਸੋਇਆ ਸੀ ,ਸਵੇਰੇ ਉੱਠਿਆ ਹੀ ਨਹੀਂ ।ਫਿਰ ਕਿਉਂ ਅਸੀਂ ਅਜਿਹੇ ਗਿਲੇ ਸ਼ਿਕਵਿਆਂ ਕਾਰਨ ਆਪਣੀ ਜ਼ਿੰਦਗੀ ਨੂੰ ਨਰਕ ਹੀਣ ਬਣਾ ਲੈਂਦੇ ਹਨ।  ਕਿਉਂ ਅਸੀਂ ਹਮੇਸ਼ਾ ਖੁਸ਼ ਰਹਿਣਾ ਨਹੀਂ ਚਾਹੁੰਦੇ ।ਜਿੰਨਾ ਵੀ ਹੈ ,ਉਸੇ ਵਿੱਚ ਹੀ ਸਬਰ ਕਰਨਾ ਚਾਹੀਦਾ ਹੈ। ਜੇ ਅਸੀਂ ਖ਼ੁਸ਼ ਰਹਾਂਗੇ ਤਾਂ ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ।  ਜੇ  ਅਸੀਂ ਖ਼ੁਸ਼ ਰਹਾਂਗੇ ਤਾਂ ਸਾਡੀ ਦੇਖਾ ਦੇਖੀ ਵਿੱਚ ਪਰਿਵਾਰਕ ਮੈਂਬਰ ਵੀ ਖ਼ੁਸ਼ ਰਹਿਣਾ ਸਿੱਖ ਲੈਣਗੇ।ਸੋ ਜ਼ਿੰਦਗੀ ਨੇ ਸਾਨੂੰ ਬਹੁਤ ਥੋੜ੍ਹਾ ਸਮਾਂ ਦਿੱਤਾ ਹੈ। ਜਿੰਨਾ ਵੀ ਸਮਾਂ ਦਿੱਤਾ ਹੈ ,ਇਸ ਨੂੰ ਖੁਸ਼ ਰਹਿ ਕੇ ਹੱਸ ਖੇਡ ਕੇ ਗੁਜ਼ਾਰੀਏ ।

Sanjeev Singh Saini, Mohali  

Jeeo Punjab Bureau

Leave A Reply

Your email address will not be published.