19 ਮਾਰਚ ਦਾ ਦਿਨ ਹੋਵੇਗਾ ਮੁਜਾਰਾ ਲਹਿਰ ਦੇ ਯੋਧਿਆਂ ਦੀ ਯਾਦ ਨੂੰ ਸਮਰਪਿਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 15 ਮਾਰਚ

ਮੋਦੀ ਸਰਕਾਰ ਵੱਲੋਂ ਜੋ ਖੇਤੀ ਸੁਧਾਰ ਦੇ ਨਾਮ ਹੇਠ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾਏ ਗਏ ਹਨ, ਉਹਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਟਿੱਕਰੀ ਬਾਰਡਰ ਸਮੇਂਤ ਪੂਰੇ ਦੇਸ਼ ਵਿੱਚ ਵਿਸ਼ਾਲ ਅੰਦੋਲਨ ਚੱਲ ਰਿਹਾ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਟਿਕਰੀ ਬਾਰਡਰ ਉਤੇ ਲਖਵਿੰਦਰ ਸਿੰਘ ਮਹਿਮੂਦਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੋਰਚੇ ਦੇ ਆਗੂਆਂ ਨੇ 15 ਮਾਰਚ ਨੂੰ ਟਰੇਡ ਯੂਨੀਅਨਾਂ ਸਮੇਤ ਸਾਂਝੇ ਐਕਸ਼ਨ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਇੱਕਠਾਂ ਵਿੱਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਦਿਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਸਬੰਧੀ ਸਾਰੇ ਜ਼ਿਲਿਆਂ ਵਿੱਚ ਡੀਸੀ ਅਤੇ ਐਸ ਡੀ ਐਮਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ।

ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ 19 ਮਾਰਚ ਨੂੰ ਮੋਰਚੇ ਦੀਆਂ ਸਟੇਜਾਂ ਉਤੇ ਮੁਜਾਰਾ ਲਹਿਰ ਦੇ ਆਗੂਆਂ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਅਦਿ ਯੋਧਿਆਂ ਦੀ ਯਾਦ ਨੂੰ ਸਮਰਪਿਤ ਵਿਸੇਸ਼ ਪ੍ਰੋਗਰਾਮ ਕੀਤੇ ਜਾਣਗੇ। ਇਸ ਦਿਨ ਮੋਰਚੇ ਵਲੋਂ ਇੰਨਾਂ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਯੋਧਿਆਂ ਦੇ ਪਰਿਵਾਰਾਂ ਨੂੰ ਟਿਕਰੀ ਬਾਰਡਰ ਉਤੇ ਕੀਤੇ ਜਾਣ ਵਾਲੇ ਇਸ ਵਿਸੇਸ਼ ਪ੍ਰੋਗਰਾਮ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ ਹੈ । ਇਸ ਸਬੰਧੀ ਹੋਰ ਜਾਣਕਾਰੀ ਲਈ 98143-00837 ਜਾਂ ਮੋਰਚੇ ਦੇ ਆਗੂਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਮੀਟਿੰਗ ਵਿੱਚ ਬਲਦੇਵ ਸਿੰਘ ਭਾਈ ਰੂਪਾ, ਅਮਰੀਕ ਫਫੜੇ ਭਾਈ ਕੇ, ਜਸਬੀਰ ਕੌਰ ਨੱਤ, ਅਮਰਜੀਤ ਹਨੀ, ਕ੍ਰਿਸ਼ਨ ਚੌਹਾਨ,  ਪ੍ਰਸੋਤਮ ਗਿੱਲ, ਜਸਪਾਲ ਸਿੰਘ ਕਲਾਲ ਮਾਜਰਾ, ਜੋਗਿੰਦਰ ਨੈਣ, ਤੇਜਿੰਦਰ ਥਿੰਦ, ਉੱਗਰ ਸਿੰਘ ਮਾਨਸਾ, ਸੰਪੂਰਨ ਸਿੰਘ ਚੁੱਗਾਂ, ਡਾ.ਬਲਵੀਰ ਸਿੰਘ, ਜਸਵੀਰ ਸਿੰਘ, ਡਾ.ਧੰਨਾ ਮੱਲ ਗੋਇਲ ਆਦਿ ਆਗੂ ਹਾਜ਼ਰ ਸਨ।

Jeeo Punjab Bureau

Leave A Reply

Your email address will not be published.