ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਪੂਰੇ ਦੇਸ ਨੂੰ ਕਰ ਦੇਣਗੇ ਤਬਾਹ

45

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 15 ਮਾਰਚ

Modi ਹਕੂਮਤ ਦੀਆਂ ਹਦਾਇਤਾਂ ਤੇ ਆ ਰਹੀ ਹਾੜ੍ਹੀ ਦੀ ਫਸਲ ਕਣਕ ਵੇਚਣ ਲਈ ਐਫਸੀਆਈ ਵਲੋਂ ਕਿਸਾਨਾਂ ਨੂੰ ਜਮ੍ਹਾਂਬੰਦੀਆਂ ਗਰਦੌਰੀਆਂ ਲਿਆਉਣ ਦੇ ਦਿੱਤੇ ਹੁਕਮਾਂ ਨੂੰ ਵਪਾਰੀਆਂ ਪੱਖੀ ਦੱਸਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (BKU) ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਰਾਹੀਂ ਇਕ ਰਾਜ ਤੋਂ ਦੂਜੇ ਰਾਜ ਵਿੱਚ ਕਿਸਾਨਾਂ ਦੀ ਫਸਲ ਵਪਾਰੀਆਂ ਹੱਥੋਂ ਲੁੱਟਣ ਤੋਂ ਬਚਾਉਣ ਦੇ ਲਈ ਕਿਹਾ ਜਾ ਰਿਹਾ ਹੈ, ਪਰ ਇਨ੍ਹਾਂ ਹੁਕਮਾਂ ਵਿੱਚ ਫ਼ਸਲਾਂ ਵਪਾਰੀਆਂ ਨੂੰ ਲੁਟਾਉਣ ਦਾ ਤੱਥ ਹੀ ਅਸਲ ਵਿੱਚ ਛੁਪਿਆ ਹੋਇਆ ਹੈ ।

ਉਨ੍ਹਾਂ ਕਿਹਾ ਕਿ ਬਹੁਤੇ ਕਿਸਾਨ ਤਾਂ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ, ਪੰਜਾਬ ਵਿੱਚ ਬਹੁਤ ਸਾਰੀਆਂ ਬੇਨਾਮੀਆਂ ਬੇਆਬਾਦ ਜ਼ਮੀਨਾ ਕਿਸਾਨਾਂ ਨੇ  ਮਿਹਨਤ ਕਰਕੇ ਆਬਾਦ ਕੀਤੀਆਂ ਹਨ, ਪਰ ਉਨ੍ਹਾਂ ਕੋਲ ਮਾਲਕੀ ਜਾਂ ਗਰਦੌਰੀਆਂ ਨਹੀਂ ਹਨ। ਇਸ ਕਾਰਨ ਬੇ ਮਾਲਕੀ ਵਾਲੇ ਕਿਸਾਨਾਂ ਦੀ ਫਸਲ ਸਰਕਾਰੀ ਐੱਮਐੱਸਪੀ ਤੇ ਨਹੀਂ ਵਿਕ ਸਕੇਗੀ ਜਿਸ ਨੂੰ ਬਾਅਦ ਵਿੱਚ ਵਪਾਰੀ ਆਪਣੇ ਮਨਮਰਜ਼ੀ ਦੇ ਭਾਅ ਤੇ ਖ਼ਰੀਦਣੇ । ਉਨ੍ਹਾਂ ਕਿਹਾ ਕਿ ਵਪਾਰੀਆਂ ਹੱਥੋਂ ਕਿਸਾਨਾਂ ਦੀ ਲੁੱਟ ਨੂੰ ਬਚਾਉਣ ਦਾ ਇੱਕੋ ਇੱਕ ਹੱਲ ਹੈ ਕਿ ਸਾਰੇ ਰਾਜਾਂ ਵਿੱਚ ਸਾਰੀਆਂ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਅਤੇ ਸਰਕਾਰੀ ਖ਼ਰੀਦ ਕੀਤਾ ਜਾਵੇ  ।ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ  ਹੁਕਮ ਕਿਸਾਨਾਂ ਦੇ ਸੰਘਰਸ਼ ਤੇ ਜ਼ੋਰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਅਤੇ ਬਿਨਾਂ ਸ਼ਰਤ ਕਿਸਾਨਾਂ ਦੀ ਸਾਰੀ ਫ਼ਸਲ ਦੀ ਅਦਾਇਗੀ ਸਰਕਾਰੀ ਭਾਅ ਤੇ ਕਾਸ਼ਤਕਾਰ ਕਿਸਾਨਾਂ ਨੂੰ ਦਵਾਈ ਜਾਵੇ ਅਤੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੇ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਰੋਕਣ ਦਾ ਇੱਕੋ ਇੱਕ ਹੱਲ ਸੰਘਰਸ਼ ਹੀ ਹੈ ।

ਖੇਤੀ ਕਨੂੰਨਾਂ ਵਿਰੁੱਧ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਵਿੱਚ ਟਿੱਕਰੀ ਬਾਡਰ ‘ਤੇ ਪਕੌੜਾ ਚੋਂਕ ਨੇੜੇ ਲੱਗੀ ਸਟੇਜ ‘ਤੇ  ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਨੂੰਨ ਇਕੱਲੇ ਕਿਸਾਨਾਂ ਦਾ ਨੂਕਸਾਨ ਨਹੀਂ ਕਰਦੇ ਸਗੋ ਪੂਰੇ ਦੇਸ ਨੂੰ ਤਬਾਹ ਕਰਨ ਵਾਲੇ ਕਾਨੂੰਨ ਹਨ ਜਿਨ੍ਹਾਂ ਦੇ ਲਾਗੂ ਹੋਣ ਨਾਲ ਵੱਡੀ ਪੱਧਰ ਤੇ ਦੇਸ਼ ਵਿੱਚ ਬੇਰੁਜ਼ਗਾਰੀ ਵਧੇਗੀ ਅਤੇ ਰੁਜ਼ਗਾਰ ਦੇ ਉਜਾੜੇ ਹੋਣਗੇ ਕਿਉਂਕਿ ਖੇਤੀ ਭਾਰਤ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ਜਿਸ ਨਾਲ ਪੂਰੇ ਸਰੀਰ ਵਾਂਗ ਛੋਟਾ ਦੁਕਾਨਦਾਰ,ਮਜ਼ਦੂਰ ਕਾਰੀਗਰ ਆਦਿ ਪਬਲਿਕ ਸੈਕਟਰ ਜੁੜਿਆ ਹੋਇਆ ਹੈ ਇਸ ਲਈ ਖੇਤੀ ਸੈਕਟਰ ਨੂੰ ਬਚਾਉਣਾ ਸਾਡੀ ਸਭਨਾਂ ਦੀ ਮੁੱਖ ਲੋੜ ਹੈ।ਇਸ ਮੋਕੇ ਗੁਰਪ੍ਰੀਤ ਕੌਰ ਬਰਾਸ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਖਿਲਾਫ ਲੜਨ ਲਈ ਸਾਨੂੰ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਕਾਰਪੋਰੇਟਾਂ ਦੇ ਪੱਖ ਵਿੱਚ ਇਹ ਕਾਨੂੰਨ ਲਿਆਂਦੇ ਗਏ ਹਨ। ਮਜ਼ਦੂਰਾਂ ਨੂੰ ਮਿਲਦਾ ਸਸਤਾ ਅਨਾਜ ਬੰਦ ਕਰ ਦੇਣਗੇ।ਇਸ ਲਈ ਅਨਾਜ ਕਾਰਪੋਰੇਟ ਘਰਾਣਿਆਂ ਦੀ ਮਹਿੰਗਾ ਕਰਨ ਦੀ ਵਿਉਂਤ ਹੈ।ਇਸ ਸੰਘਰਸ਼ ਵਿੱਚ ਇਕਰਾਮ ਮਲੇਰਕੋਟਲਾ ਸਿੱਖ ਮੁਸਲਮਾਨ ਭਾਈਚਾਰਾ ਫਾਉਂਡੇਸ਼ਨ ਦੇ ਆਗੂ ਨੇ ਕਿਹਾ ਕਿ ਇਸ ਅੰਦੋਲਨ ਨੂੰ ਜਿੱਤਣ ਲਈ ਜਿੰਨੀ ਵੱਡੀ ਕੁਰਬਾਨੀ ਕਰਨੀ ਪਵੇ ਅਸੀਂ ਤੁਹਾਡੇ ਨਾਲ ਹਾਂ ਅਤੇ ਪਰਿਵਾਰਾਂ ਸਮੇਤ ਅੰਦੋਲਨ ਵਿੱਚ ਹਿੱਸਾ ਪਾ ਰਹੇ ਹਾਂ।ਇਸ ਮੌਕੇ ਡੀ ਐਮ ਸੀ ਲੁਧਿਆਣਾ ਤੋਂ ਪਹੁੰਚੇ  ਡਾਕਟਰ ਅਰੂਣ ਮਿਸ਼ਰਾ ਅਤੇ ਡਾਕਟਰ ਜੀ ਐਸ ਬਰਾੜ ਨੇ ਕਿਹਾ ਕਿ ਜਿੱਥੇ ਅਸੀਂ ਸਰਕਾਰ ਨੂੰ ਸੰਘਰਸ਼ ਕਰਕੇ ਹਰਾਉਣਾ ਹੈ ਉੱਥੇ ਨਾਲ ਦੀ ਨਾਲ ਅਸੀਂ ਆਪਣੇ ਸਰੀਰ ਦੀ ਸਾਂਭ-ਸੰਭਾਲ ਰੱਖ ਕੇ ਸ਼ਾਂਤਮਈ ਢੰਗ ਨਾਲ ਡਟੇ ਰਹਿਣਾ ਹੈ। ਉਪਰੋਕਤ ਬੁਲਾਰਿਆਂ ਤੋਂ ਇਲਾਵਾ ਸੁਦਾਗਰ ਸਿੰਘ ਘੁੜਾਣੀ,ਸੁਖਵੰਤ ਸਿੰਘ ਵਲਟੋਹਾ,ਸੁਖਦੇਵ ਸ਼ਰਮਾ ਭੁਟਾਲ ਖੁਰਦ,ਉਪਕਾਰ ਸਿੰਘ ਗੱਗੜਪੁਰ ਸਾਬਕਾ ਪ੍ਰਧਾਨ ਪੀ ਆਰ ਟੀ ਸੀ ਪੈਨਸ਼ਨਰਜ਼ ਯੂਨੀਅਨ ਆਦਿ ਨੇ ਵੀ ਸੰਬੋਧਨ ਕੀਤਾ।ਸਟੇਜ ਸੰਚਾਲਨ ਦੀ ਜਿੰਮੇਵਾਰੀ ਜ਼ਿਲ੍ਹਾ ਬਰਨਾਲਾ ਦੇ ਜਰਨੈਲ ਸਿੰਘ ਬਦਰਾ ਨੇ ਬਾਖੂਬੀ ਨਿਭਾਈ।

Jeeo Punjab Bureau

Leave A Reply

Your email address will not be published.