ਮੁੱਖ ਮੰਤਰੀ ਨੇ ਪਹਿਲਾਂ ਹੀ ਸਵਾਲ ਦੱਸਣ ਲਈ ਆਖ ਕੇ ਲੋਕਤੰਤਰ ਦੇ ਚੌਥੇ ਥੰਮ ਦਾ ਕੀਤਾ ਅਪਮਾਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 13 ਮਾਰਚ

ਸ਼੍ਰੋਮਣੀ ਅਕਾਲੀ ਦਲ (Shiromani Akali Dal (SAD)) ਨੇ ਅੱਜ CM Capt. Amarinder Singh ਦੀ ਇਸ ਗੱਲੋਂ  ਨਿਖੇਧੀ ਕੀਤੀ ਕਿ ਉਹ  ਆਪਣੀ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ’ਤੇ ਇਕ ਸੈਨੀਟਾਈਜ਼ਡ ਪ੍ਰੈਸ ਕਾਨਫਰੰਸ ਆਯੋਜਿਤ ਕਰਨ ਬਾਰੇ ਵਿਚਾਰ ਕਰ ਰਹੇ ਹਨ ਤੇ ਉਹਨਾਂ ਨੇ ਮੀਡੀਆ ਨੂੰ ਆਪਣੇ ਸਵਾਲ ਪਹਿਲਾਂ ਹੀ ਭੇਜਣ ਲਈ ਆਖਿਆ ਹੈ।

ਸਾਬਕਾ ਮੰਤਰੀ ਤੇ Shiromani Akali Dal (SAD) ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਕਿਹਾ ਕਿ ਇਸ ਤੋਂ ਹੀ ਸੂਬੇ ਦੀ ਕਾਂਗਰਸ ਸਰਕਾਰ ਦਾ ਪਤਾ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਸਾਹਮਣਾ ਕਰਨ ਦੀ ਤਾਂ ਗੱਲ ਹੀ ਛੱਡੋ  ਸਰਕਾਰ ਤਾਂ ਹੁਣ ਮੀਡੀਆ ਦਾ ਸਾਹਮਣਾ ਕਰਨ ਦੇ ਵੀ ਯੋਗ ਨਹੀਂ ਰਹੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੀਡੀਆ ਵਾਲਿਆਂ ਨੁੰ ਕਿਹਾ ਗਿਆ ਹੈ ਕਿ ਉਹ 18 ਮਾਰਚ ਨੁੰ ਹੋਣ ਵਾਲੀ ਪ੍ਰੈਸ ਕਾਨਫਰੰਸ ਲਈ ਆਪਣੇ ਸਵਾਲ ਪਹਿਲਾਂ ਤੋਂ ਸਰਕਾਰ ਨੂੰ ਦੱਸ ਦੇਣ।

ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਉਹ ਪਹਿਲਾਂ ਤੋਂ ਫਿਕਸ ਪ੍ਰੈਸ ਕਾਨਫਰੰਸ ਕਿਉਂ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ ਇਕ ਛਪਿਆ ਹੋਇਆ ਦਸਤਾਵੇਜ਼ ਜਾਰੀ ਕਰ ਕੇ ਇਹ ਕਹਿ ਸਕਦੀ ਸੀ ਕਿ ਉਸਨੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦੇ 100 ਫੀਸਦੀ ਪੂਰੇ ਕੀਤੇ ਹਨ ਤੇ ਉਹ ਉਸੇ ਤਰੀਕੇ ਪਬਲੀਸਿਟੀ ਸਟੰਟ ਕਰ ਸਕਦੀ ਸੀ ਜਿਸ ਤਰੀਕੇ ਇਸਨੇ ਪਿਛਲੇ ਹਫਤੇ  ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ 84.6 ਫੀਸਦੀ ਪੂਰੇ ਕਰਨ ਦਾ ਦਾਅਵਾ ਕੀਤਾੀ ਸੀ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਜਿਹੀਆਂ ਕਠੋਰ ਹਦਾਇਤਾਂ ਜਾਰੀ ਕਰ ਕੇ ਲੋਕਤੰਤਰ ਦੇ ਚੌਥੇ ਥੰਮ ਦਾ ਅਪਮਾਨ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹਾ ਵਿਵਹਾਰ ਲੋਕਤੰਤਰ ਵਾਸਤੇ ਚੰਗਾ ਨਹੀਂ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਬਹੁਤ ਕੁਝ ਛੁਪਾਉਣਾ ਚਾਹ ਰਹੀ ਹੈ ਤੇ ਮੁੱਖ ਮੰਤਰੀ ਇਹ ਨਹੀਂ ਦੱਸਣਾ ਚਾਹੁੰਦੇ ਕਿ ਉਹਨਾਂ ਨੇ ਕਿਉਂ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਕਿਉਂ ਚੁੱਕੀ ਅਤੇ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ, ਹਰ ਘਰ ਨੌਕਰੀ, 2500 ਰੁਪਏ ਬੇਰੋਜ਼ਗਾਰੀ ਭੱਤੇ ਤੋਂ ਇਲਾਵਾ ਬਹੁਤ ਸਾਰੀਆਂ ਸਮਾਜ ਭਲਾਈ ਸਕੀਮਾਂ ਦਾ  ਝੂਠਾ ਵਾਅਦਾ ਕਿਉਂ ਕੀਤਾ ਪਰ ਇਸ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਇਕ ਅਜਿਹੀ ਖੁੱਲ੍ਹੀ ਪ੍ਰੈਸ ਕਾਨਫਰੰਸ ਕਰਨ ਤੋਂ ਭੱਜ ਰਹੇ ਹਨ ਜਿਸ ਵਿਚ ਹਰ ਤਰੀਕੇ ਦੀ ਵਿਚਾਰਧਾਰਾ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਮੈਨੁੰ ਵਿਸ਼ਵਾਸ ਹੈ ਕਿ ਪੰਜਾਬੀ ਮੀਡੀਆ ਇਸ ਬੇਈਮਾਨ ਦਾ ਢੁਕਵਾਂ ਜਵਾਬ ਦੇਵੇਗਾ।

ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਜਾਣ ਬੁੱਝ ਕੇ ਇਹ ਨਹੀਂ ਦੱਸਣਾ ਚਾਹੁੰਦੇ ਕਿ ਉਹ ਲੋਕਾਂ ਲਈ ਕੁਝ ਵੀ ਕਰਨਾ ਕਿਉਂ ਭੁੱਲ ਗਏ ਤੇ ਉਹਨਾਂ ਨੇ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਿਚ ਵਾਧਾ ਕਰਨ ਦੇ ਨਾਲ ਨਾਲ ਬਿਜਲੀ ਦਰਾਂ ਵਿਚ ਵਾਧਾ ਕਿਉਂ ਕੀਤਾ ਤੇ ਹੋਰ ਅਜਿਹੇ ਟੈਕਸਾਂ ਦਾ ਬੋਝ ਕਿਉਂ ਪਾਇਆ ਜੋ ਸਮਾਜ ਦਾ ਹਰ ਵਰਗ ਸਹਿਣ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਲੈ ਕੇ ਅਨੁਸੂਚਿਤ ਜਾਤੀ ਤੱਕ ਹਰ ਵਰਗ ਦੇ ਵਿਦਿਆਰਥੀ, ਜਿਹਨਾਂ ਤੋਂ ਉਹਨਾਂ ਦੀਆਂ ਸਕਾਲਰਸ਼ਿਪਾਂ ਖੋਹੀਆਂ ਗਈਆਂ, ਉਦਯੋਗ ਤੇ ਸਰਕਾਰੀ ਮੁਲਾਜ਼ਮ ਹਰ ਵਰਗ ਨਾਲ ਕਾਂਗਰਸ ਸਰਕਾਰ ਨੇ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਧੋਖੇਬਾਜ਼ੀ ਨਾਲ ਪ੍ਰਾਪਤੀਆਂ ਦਾ ਐਲਾਨ ਕਰ ਕੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੇ ਹਨ  ਜਦਕਿ ਇਹ ਐਲਾਨ ਸਿਰਫ ਕਾਗਜ਼ਾਂ ਤੱਕ ਸੀਮਤ ਹਨ।

Jeeo Punjab Bureau

Leave A Reply

Your email address will not be published.