ਕਾਫੀ ਸੰਖਿਆ ਵਿਚ ਵਿਦਿਆਰਥੀ COVID-19 ਦੀ ਲਪੇਟ ‘ਚ

38

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 13 ਮਾਰਚ

ਲੁਧਿਆਣਾ ਵਿਚ COVID-19 ਦੇ ਵਧਦੇ ਪ੍ਰਕੋਪ ਨੇ ਅੱਜ ਕੋਰੋਨਾ ਤੋਂ ਪ੍ਰਭਾਵਿਤ 220 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲੁਧਿਆਣਾ ਨਾਲ ਸਬੰਧਿਤ 180 ਮਰੀਜ਼ ਜਦਕਿ ਬਾਹਰਲੇ ਜ਼ਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ 40 ਮਰੀਜ਼ ਸ਼ਾਮਲ ਹਨ। ਜੇਰੇ ਇਲਾਜ ਮਰੀਜ਼ਾਂ ਵਿਚੋਂ ਅੱਜ 5 ਮਰੀਜ਼ ਦਮ ਤੋੜ ਗਏ ਹਨ। ਜਦਕਿ ਭੂੰਦੜੀ ਸਕੂਲ ਦੇ 18 Student ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।

ਉਥੇ ਹੀ ਮੋਗਾ ਜ਼ਿਲ੍ਹੇ ਵਿਚ 19 ਹੋਰ ਕੇਸ ਆਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਕੁੱਲ ਗਿਣਤੀ 3067 ਹੋ ਗਈ ਹੈ ਤੇ ਜਦਕਿ 155 ਐਕਟਿਵ ਕੇਸ ਹੋ ਗਏ ਹਨ। ਮੋਗਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੁਣ ਤੱਕ 95 ਮੌਤਾਂ ਹੋਈਆਂ ਹਨ। 2817 ਵਿਅਕਤੀ ਕੋਰੋਨਾ ਤੋਂ ਠੀਕ ਹੋਏ ਹਨ।

Jeeo Punjab Bureau

Leave A Reply

Your email address will not be published.