ਆਉਣ ਵਾਲੇ ਦਿਨਾਂ ਵਿਚ ਕਿਸ ਤਰ੍ਹਾਂ ਦਾ ਰਹੇਗਾ Weather

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ,11 ਮਾਰਚ

ਦੇਸ਼ ਦੀ ਰਾਜਧਾਨੀ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਅੱਜ ਸਵੇਰ ਤੋਂ ਹੀ ਵਰਖਾ ਹੋ ਰਹੀ ਹੈ। Punjab, Haryana ਦੇ ਵੀ ਬਹੁਤੇ ਇਲਾਕਿਆਂ ’ਚ ਹਲਕਾ ਮੀਂਹ ਪੈ ਰਿਹਾ ਹੈ। Weather ਵਿਭਾਗ ਦਾ ਅਨੁਮਾਨ ਹੈ ਕਿ ਸਾਰਾ ਦਿਨ ਹੀ ਇੰਝ ਹਲਕਾ ਮੀਂਹ ਪੈਂਦਾ ਰਹੇਗਾ। ਭਾਰਤੀ ਮੌਸਮ ਵਿਗਿਆਨ ਭਵਨ ਅਨੁਸਾਰ ਸਵੇਰੇ 5:30 ਵਜੇ ਘੱਟੋ-ਘੱਟ ਤਾਪਮਾਨ 18. ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 20.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਮੀਂਹ ਕਾਰਨ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ। ਆਉਣ ਵਾਲੇ ਪੂਰੇ ਹਫ਼ਤੇ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਦੇ ਕਈ ਇਲਾਕਿਆਂ ’ਚ ਲੋਕ ਮੀਂਹ ਦੇ ਬਾਵਜੂਦ ਸਾਇਕਲਿੰਗ ਕਰਦੇ ਵੇਖੇ ਗਏ। ਪਿਛਲੇ ਦਿਨਾਂ ਤੋਂ ਗਰਮੀ ਕੁਝ ਵਧ ਗਈ ਸੀ, ਜਿਸ ਕਾਰਣ ਸਾਇਕਲਾਂ ਉੱਤੇ ਬਹੁਤ ਘੱਟ ਲੋਕ ਵੇਖੇ ਗਏ ਸਨ।

ਆਉਣ ਵਾਲੇ ਦਿਨਾਂ ਲਈ ਦਿੱਲੀ ਦੇ ਮੌਸਮ ਦਾ ਅਨੁਮਾਨ- 13 ਮਾਰਚ – ਪਾਰਾ ਦੋ ਡਿਗਰੀ ਸੈਲਸੀਅਸ ਡਿੱਗ ਸਕਦਾ ਹੈ। ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਬਣਿਆ ਰਹੇਗਾ। ਹਲਕੀ ਧੁੰਦ ਰਹੇਗੀ ਤੇ ਆਸਮਾਨ ਸਾਫ਼ ਰਹੇਗਾ।

14 ਮਾਰਚ – ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ। ਸਵੇਰ ਵੇਲੇ ਮੌਸਮ ਠੰਢਾ ਰਹੇਗਾ। ਹਲਕੇ ਬੱਦਲ ਛਾਏ ਰਹਿਣਗੇ ਤੇ ਹਲਕੀ ਧੁੰਦ ਰਹੇਗੀ।

15 ਮਾਰਚ – ਘੱਟੋ-ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਰਹੇਗਾ। ਆਸਮਾਨ ਸਾਫ਼ ਰਹੇਗਾ। ਸਵੇਰ ਸਮੇਂ ਹਲਕੀ ਧੁੰਦ ਰਹੇਗੀ।

16 ਮਾਰਚ – ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ। ਆਸਮਾਨ ਸਾਫ਼ ਰਹੇਗਾ। ਸਵੇਰ ਸਮੇਂ ਧੁੰਦ ਛਾਈ ਰਹੇਗੀ।

17 ਮਾਰਚ – ਘੱਟੋ-ਘੱਟ ਤਾਪਮਾਨ 17–18 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਹਲਕੇ ਬੱਦਲ ਰਹਿਣਗੇ ਤੇ ਨਾਲ ਹੀ ਸਵੇਰ ਸਮੇਂ ਧੁੰਦ ਛਾਈ ਰਹੇਗੀ।

Jeeo Punjab Bureau

Leave A Reply

Your email address will not be published.