ਸਫ਼ਰ ਵਿਚ ਸਾਥੀ ਤੇ Life ਵਿਚ ਹਮਦਰਦ ਦੀ ਬਹੁਤ ਜ਼ਰੂਰਤ ਹੁੰਦੀ

66

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਸਾਨੂੰ ਸਫ਼ਰ ਵਿਚ ਸਾਥੀ ਤੇ Life ਵਿਚ ਹਮਦਰਦ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੇਕਰ ਕਦੇ ਸੰਕਟ ਵਿਚ ਘਿਰਿਆ ਕੋਈ, ਸਾਡੀ ਮਦਦ ਜਾਂ ਸਲਾਹ ਲੈਣ ਆਉਂਦੇ ਹਨ ਤਾਂ, ਇਹ ਸਪਸ਼ਟ ਹੈ ਕਿ ਅਸੀਂ ਆਉਣ ਵਾਲੇ ਲਈ ਬਹੁਤ ਹੀ ਮਹੱਤਵਪੂਰਨ ਹਾਂ।

ਇਸ ਤਸਵੀਰ ਬਾਰੇ ਜਾਣਕੇ, ਮੈਨੂੰ ਸਾਥੋਂ ਜਾਨਵਰ ਚੰਗੇ ਮਹਿਸੂਸ ਹੋਏ, ਪਤਾ ਲੱਗਿਆ ਕਿ ਖੱਬੇ ਪਾਸੇ ਵਾਲਾ ਘੋੜਾ ਨੇਤਰਹੀਣ ਹੈ, ਤੇ ਸੱਜੇ ਪਾਸੇ ਵਾਲਾ ਘੋੜਾ ਟੱਬ ਫੜ ਕੇ ਉਸ ਨੂੰ ਕੁੱਝ ਖਿਲਾ-ਪਿਲਾ ਰਿਹਾ ਹੈ।

ਕਿੰਨਾ ਚੰਗਾ ਹੋਵੇ ਜੇਕਰ ਅਸੀਂ ਮਨੁੱਖ ਵੀ ਆਪਣੇ ਤੋਂ ਕਮਜ਼ੋਰ ਤੇ ਬੇਵੱਸ਼ ਲੋਕਾਂ ਨਾਲ ਇਹੋ ਜਿਹਾ ਸਲੂਕ ਕਰੀਏ। ਲਗਦੇ ਇਨਸਾਨ ਹੋ ਕੇ ਸਾਨੂੰ ਜਾਨਵਰਾਂ ਤੋਂ ਸਿੱਖਣ ਦੀ ਜਰੂਰਤ ਹੈ? ਕੁਦਰਤ ਮੇਹਰ ਕਰੇ ਸਾਡਾ ਆਪਸ ਵਿਚ ਵਰਤਾਰਾ ਵੀ ਇਹੋ ਜਿਹਾ ਹੋਵੇ ਤਾਂ ਸਾਰੇ ਕਲੇਸ ਝੰਜਟ ਹੀ ਮੁਕ ਜਾਣ, ਸਭ ਦੀ ਜ਼ਿੰਦਗੀ ਖੂਬਸੂਰਤ ਹੋਵੇ!

ਸਾਨੂੰ ਜਲਦ ਸਮਝ ਆਵੇ ਕਿ ਚੰਗੀਆਂ ਆਦਤਾਂ, ਚੰਗੀਆਂ ਸੋਚਾਂ, ਚੰਗੀਆਂ ਵਿਉਂਤਾ, ਚੰਗੇ ਸਬੰਧ ਤੇ ਚੰਗੇ ਰਿਸ਼ਤੇ ਖ਼ੁਸ਼ਹਾਲੀ ਦੇ ਸਰੋਤ ਹੁੰਦੇ ਹਨ। ਹੈਂਕੜ ਨਾਲ, ਸਾਰੇ ਰਿਸ਼ਤਿਆਂ ਦੇ ਬੂਹੇ ਬੰਦ ਹੋ ਜਾਂਦੇ ਨੇ! ਸੱਚੀ ਹਮਦਰਦੀ ਸਾਨੂੰ ਥਕਾਉਂਦੀ ਨਹੀਂ, ਸਗੋਂ ਸਾਡੀ ਥਕਾਵਟ ਘਟਾਉਂਦੀ ਹੈ ਤੇ ਮਨਾਂ ਅੰਦਰ ਸਤਿਕਾਰ ਵਧਾਉਂਦੀ ਹੈ।

ਪਰ ਆਪਾਂ ਇਨਸਾਨ ਹੋ ਕੇ, ਵਰਤਮਾਨ ਨੂੰ ਇੰਨਾ ਗੁੰਝਲਦਾਰ ਬਣਾ ਲਿਆ, ਕਿ ਭਵਿੱਖ ਦੀਆਂ ਆਸਾਂ ਲਾਉਣੀਆਂ ਹੀ ਭੁੱਲ ਬੈਠੇ ਹਾਂ! ਮੰਨਿਆ ਜ਼ਿੰਦਗੀ ਸਾਨੂੰ ਸਮੱਸਿਆਵਾਂ ਦਿੰਦੀ ਹੈ, ਆਓ ਰਲ-ਮਿਲ ਕੇ ਇਨ੍ਹਾਂ ਨੂੰ ਹੱਲ ਕਰੀਏ। ਸਾਡਾ ਦਿਲ ਜਦੋਂ ਦੂਜਿਆਂ ਲਈ ਧੜਕਦਾ ਹੈ, ਉਦੋਂ ਇਹ ਸਭ ਤੋਂ ਪਵਿੱਤਰ ਕਾਰਜ਼ ਕਰਦਾ ਹੋਇਆ, ਸਭ ਤੋਂ ਵੱਧ ਖ਼ੁਸ਼ ਹੁੰਦਾ ਹੈ। ਕੁਦਰਤ ਸਭ ਨੂੰ ਖ਼ੁਸ਼ ਰੱਖੇ, ਆਪਾਂ ਵੀ ਇਨਸਾਨੀ ਫਰਜਾਂ ਨੂੰ ਨਿਭਾਉਂਦੇ ਹੋਏ ਪੀੜਤਾਂ ਨੂੰ ਖ਼ੁਸ਼ੀ ਦੇਈਏ, ਇਸ ਤੋਂ ਵੱਡਾ ਦੁਨੀਆ ਤੇ ਕੋਈ ਹੋਰ ਦਾਨ ਹੈਨੀ! ਭਾਵੇਂ ਆਪਾਂ ਸਾਰੀ ਉਮਰ ਸਿੱਖਦੇ ਹਾਂ, ਪਰ ਮਰਦੇ ਨਾਦਾਨ ਹੀ ਹਾਂ, ਫਿਰ ਵੀ ਜਿਉਂਦੇ ਜੀਅ ਹਰ ਸੰਭਵ ਯਤਨ ਕਰੀਏ ਕਿ ਸਾਡਾ ਮਰਨਾ ਸਫ਼ਲ ਹੋਵੇ! ਮੈਂ ਹੈਰਾਨ ਹੁੰਦਾ ਹਾਂ ਜਦੋਂ ਦੇਖਦਾ ਕਿ ਪੁਣ ਕੇ ਪਾਣੀ ਪੀਣ ਵਾਲੇ ਲੋਕ ਗ਼ਰੀਬਾਂ ਦਾ ਖੂਨ ਅਣਪੁਣਿਆ ਹੀ ਪੀ ਜਾਂਦੇ ਹਨ!

…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.