Punjab Road Sangharsh Committee ਦੇ ਪੀੜਿਤ ਕਿਸਾਨਾਂ ਨੇ ਘੱਟ ਮੁਆਵਜੇ ਲਈ ਚੁੱਕੀ ਅਵਾਜ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 11 ਮਾਰਚ

ਪੰਜਾਬ ਦੇ ਪੀੜਿਤ ਕਿਸਾਨਾਂ ਦੇ ਸੰਗਠਨ (Punjab Road Sangharsh  Committee) ਪੰਜਾਬ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਅਤੇ ਪ੍ਰਦੇਸ਼ ਕੋ-ਆਰਡਿਨੇਟਰ ਹਰਮਨਪ੍ਰੀਤ ਡਿੱਕੀ ਅਤੇ ਸਾਰੇ ਜਿਲੀਆਂ ਦੇ ਪ੍ਰਧਾਨਾਂ ਨੇ ਅੱਜ ਚੰਡੀਗੜ ਪ੍ਰੇਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਹਾਈਵੇ ਲਈ ਐਕਵਾਇਰ ਕੀਤੀ ਜਾ ਰਹੀ  ਜ਼ਮੀਨਾਂ ਦਾ ਮੁਆਵਜਾ ਜੋ ਕਿ ਅੱਜ ਤੋਂ 4 ਸਾਲ  ਪਹਿਲਾਂ ਲੱਗਭੱਗ ਡੇਢ ਕਰੋੜ ਰੁਪਏ ਪ੍ਰਤੀ ਏਕੜ ਦਿੱਤਾ ਗਿਆ ਸੀ , ਪਰੰਤੂ ਹੁਣ ਤਾਜ਼ਾ ਅਵਾਰਡ ਦੇ ਮੁਤਾਬਕ  ਸਿਰਫ 20 ਤੋਂ  25 ਲੱਖ ਪ੍ਰਤੀ ਏਕੜ ਦਿੱਤਾ ਜਾ ਰਿਹਾ ਹੈ; ਇਹ ਕਿੱਥੇ ਦਾ ਇਨਸਾਫ ਹੈ। ਇਸ ਦੇ ਨਾਲ ਸਰਵਿਸ ਲੇਨ ਦੇਣ ਅਤੇ ਹਰ ਮੌਜੂਦਾ ਰਸਤੇ ਉੱਤੇ ਅੰਡਰਪਾਸ ਦੀ ਗੱਲ ਪੰਜਾਬ ਸਰਕਾਰ ਦੁਆਰਾ ਇਸ ਮਾਮਲੇ ਉੱਤੇ ਬਣਾਈ ਗਈ ਕਮੇਟੀ ਵਲੋਂ ਜ਼ੁਬਾਨੀ ਤਾਂ ਹੋਈ ਹੈ, ਲੇਕਿਨ ਉਨ੍ਹਾਂ ਨੂੰ ਇਹ ਡਰ ਹੈ ਇਹ ਸਿਰਫ ਭਰੋਸਾ ਹੀ ਨਾ ਰਹਿ ਜਾਵੇ ।ਇਸਦੇ ਨਾਲ ਹੀ ਜਿੰਨੀ ਵੀ ਪੁਸ਼ਤੈਨੀ ਜਮੀਨਾਂ ਜਾਂ ਫਿਰ ਸਾਂਝੀ ਜਮੀਨਾਂ ਹਨ ਉੱਥੇ ਕਈ ਵਾਰ ਪ੍ਰਾਪਰਟੀ ਦੇ ਵੰਡ ਨੂੰ ਲੈ ਕੇ ਕਾਫ਼ੀ ਵਿਵਾਦ ਹੁੰਦੇ ਹਨ ਇਸ ਮਸਲਿਆਂ ਨੂੰ ਵੀ ਪੇਮੇਂਟ ਤੋਂ ਪਹਿਲਾਂ ਹੱਲ ਕੀਤਾ ਜਾਵੇ  ।

ਇਸ ਦੇ ਨਾਲ ਨਾਲ ਇਸ ਹਾਇਵੇ ਦੇ ਚਲਦੇ ਹਜਾਰਾਂ ਕਿਸਾਨ ਬੇਰੋਜਗਾਰ ਹੋ ਜਾਣਗੇ ਕਿਉਂਕਿ ਉਨ੍ਹਾਂ ਦੀ ਜ਼ਮੀਨ ਖੋਹੀ ਜਾਵੇਗੀ ਅਤੇ ਅੱਗੇ ਉਹ ਜ਼ਮੀਨ ਨਹੀਂ ਖਰੀਦ ਪਾਉਣਗੇ ਤਾਂ ਉਨ੍ਹਾਂ ਲਈ  ਸਰਕਾਰੀ ਨੌਕਰੀ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ । ਇਸ ਤਰ੍ਹਾਂ ਜਿੰਨੇ ਕਿਸਾਨਾਂ ਦੇ ਬੈਂਕਾਂ ਦੇ ਕਰਜ  ਚੱਲ ਰਹੇ ਹਨ ਤਾਂ ਉਨ੍ਹਾਂ ਦੀ ਜ਼ਮੀਨ ਦੀ  ਪੇਮੇਂਟ ਕਰਨ ਤੋਂ ਪਹਿਲਾਂ ਵਨ ਟਾਇਮ ਸੇਟੇਲਮੇਂਟ ਕਰਵਾ ਕੇ ਹੀ ਬੈਂਕਾਂ ਦੇ ਕਰਜੇ ਵਾਪਸ ਕੀਤੇ ਜਾਣ।

Jeeo Punjab Bureau

Leave A Reply

Your email address will not be published.