ਮਮਤਾ ਬੈਨਰਜੀ ‘ਤੇ ਬੀਤੀ ਰਾਤ ਹੋਇਆ ਹਮਲਾ, TMC ਦਾ ਵਫ਼ਦ ਪਹੁੰਚਿਆ Election Commission

ਜੀਓ ਪੰਜਾਬ ਬਿਊਰੋ

ਕੋਲਕਾਤਾ , 11 ਮਾਰਚ

ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਬੀਤੀ ਰਾਤ ਹਮਲਾ ਹੋਇਆ ਹੈ। ਉਹ ਇਸ ਹਮਲੇ ਵਿੱਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਖੱਬੇ ਪੈਰ ਉੱਪਰ ਸੱਟ ਲੱਗੀ ਹੈ ਅਤੇ ਉਸ ਨੂੰ ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਦੇ ਜ਼ਖਮੀ ਹੋਣ ਨੂੰ ਸਾਜ਼ਸ਼ ਕਰਾਰ ਦਿੰਦਿਆਂ ਕਾਰ ਵਿਚ ਬੈਠਣ ਵਕਤ ਭੀੜ ਵਿਚੋਂ ਕਿਸੇ ਵੱਲੋਂ ਹਮਲਾ ਕਰਕੇ ਪੈਰ ਕੁਚਲਣ ਦੀ ਕੋਸ਼ਿਸ਼ ਦੀ ਗੱਲ ਕਹੀ ਗਈ ਹੈ। ਮਮਤਾ ਨੇ ਪੈਰ ਕੁਚਲਣ ਦਾ ਦੋਸ਼ ਲਾਉਂਦਿਆ ਕਿਹਾ ਕਿ ਉਨ੍ਹਾਂ ਨਾਲ ਇਹ ਸਭ ਸਾਜਿਸ਼ ਤਹਿਤ ਹੋਇਆ ਹੈ ਅਤੇ ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।

ਦੂਜੇ ਪਾਸੇ ਪੱਛਮੀ ਬੰਗਾਲ ਦੇ ਨੰਦੀਗ੍ਰਾਮ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹੋਏ ਕਥਿਤ ਹਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਉਣ ਲਈ ਟੀ. ਐਮ. ਸੀ. ਦਾ ਇਕ ਵਫ਼ਦ ਕੋਲਕਾਤਾ ਵਿਖੇ ਚੋਣ ਕਮਿਸ਼ਨ ਦੇ ਦਫ਼ਤਰ ‘ਚ ਪਹੁੰਚਿਆ ਹੈ। ਇਸ ਵਫ਼ਦ ‘ਚ ਸੰਸਦ ਮੈਂਬਰ ਡੈਰੇਕ ਓ. ਬ੍ਰਾਇਨ, ਰਾਜ ਮੰਤਰੀ ਚੰਦਰਿਮਾ ਭੱਟਾਚਾਰੀਆ ਅਤੇ ਪਾਰਥ ਚੈਟਰਜੀ ਸ਼ਾਮਿਲ ਹਨ।

Jeeo Punjab Bureau

Leave A Reply

Your email address will not be published.