ਅਸਲ ਦੋਸ਼ੀ ਹਾਲੇ ਵੀ Vidhan Sabha ਵਿਚ ਘੁੰਮ ਰਹੇ ਨੇ ਖੁੱਲੇ

144

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜਾਵਾ ਦਵਾਓਣ ਲਈ ਲੋਕ ਇਨਸਾਫ ਪਾਰਟੀ ਨੇ ਐਮਐਲਏ ਹੋਸਟਲ ਤੋ ਵਿਧਾਨ ਸਭਾ ਤੱਕ ਕੀਤਾ ਰੋਸ ਮਾਰਚ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਅਕਾਲੀ ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਸ਼ਾਤਮਈ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਉੱਤੇ ਪੁਲਿਸ ਪ੍ਰਸ਼ਾਸ਼ਨ ਵੱਲੋ ਅੰਨੇਵਾਹ ਗੋਲੀਬਾਰੀ ਕਰਕੇ ਸ਼ਹੀਦ ਕੀਤੇ ਗਏ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਸਜਾਵਾ ਦਵਾਓਣ ਲਈ ਲੋਕ ਇਨਸਾਫ ਪਾਰਟੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਨੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ (ਦੋਵੇਂ ਵਿਧਾਇਕ) ਦੀ ਅਗਵਾਈ ਹੇਠ ਹੱਥਾ ਵਿੱਚ ਕਾਲੇ ਝੰਡੇ ਫੜ ਕੇ ਜੰਮ ਕੇ ਨਾਅਰੇਬਾਜੀ ਕਰਦੇ ਹੋਏ ਐਮਐਲਏ ਹੋਸਟਲ ਤੋਂ ਲੈ ਕੇ ਵਿਧਾਨ ਸਭਾ ਤੱਕ ਰੋਸ ਮਾਰਚ ਕੀਤਾ।

ਬੈਂਸ ਭਰਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਯਾਦ ਦੁਆਉਣ ਲਈ ਕਿ ਤੁਸੀ ਹੱਥ ਵਿਚ ਗੁੱਟਕਾ ਸਾਹਿਬ ਫੜ ਕੇ ਵਾਅਦਾ ਕੀਤਾ ਸੀ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਸੰਗਤਾਂ ਤੇ ਗੋਲੀਆਂ ਚਲਾਉਣ ਵਾਲਿਆਂ ਅਤੇ ਜਿਨਾ ਦੇ ਹੁਕਮਾ ਤੇ ਗੋਲੀਆਂ ਚਲਾਈਆਂ ਨੂੰ ਫੜ ਕੇ ਕੁੱਝ ਦਿਨਾ ਵਿਚ ਹੀ ਕੇਸ ਦਰਜ ਕਰਕੇ ਜੇਲਾਂ ਵਿਚ ਸੁੱਟਿਆ ਜਾਵੇਗਾ, ਇਹ ਰੋਸ ਮਾਰਚ ਕੀਤਾ ਹੈ। ਉਨਾ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ 10 ਦਿਨ ਚਲੇ ਬਜਟ ਸੇਸ਼ਨ ਦੋਰਾਨ ਇਕ ਦਿਨ ਵੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨੌਜਵਾਨਾ ਦੇ ਕਾਤਲਾਂ ਨੂੰ ਸਜਾ ਦੁਆਉਣ ਲਈ ਕੋਈ ਸਬਦ ਨਹੀ ਬੋਲਿਆ ਗਿਆ। ਉਨਾ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣੀ ਜਾਨ ਤੋਂ ਵੀ ਪਿਆਰੇ ਹਨ ਅਤੇ ਉਨਾ ਲਈ ਅਸੀ ਹਰ ਤਰਾਂ ਦੀ ਕੁਰਬਾਨੀ ਕਰ ਸਕਦੇ ਹਾਂ। ਉਨਾ ਕਿਹਾ ਕਿ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੂੰ ਗਲਤ ਕਰਾਰ ਦਿੰਦੇ ਹੋੲ ਕਿਹਾ ਕਿ ਉਹ ਪੰਜਾਬ ਦਾ ਖਾਂਦੇ ਹਨ ਅਤੇ ਪੰਜਾਬ ਦਾ ਪਹਿਨਦੇ ਹਨ, ਪੰਜਾਬ ਦੇ ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਅਲਟੀਮੇਟਮ ਦੇਣ ਕਿ ਜੇਕਰ ਕਿਸਾਨ ਵਿਰੋਧੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਅਸੀ ਸਾਰੇ ਅਸਤੀਫਾ ਦੇ ਦਿਆਂਗੇ। ਜਦੋਂ ਪੱਤਰਕਾਰਾਂ ਨੇ ਉਨਾ ਨੂੰ ਪੁੱਛਿਆ ਕਿ ਤੁਹਾਨੂੰ ਲਗਦਾ ਹੈ ਕਿ ਤੁਸੀ ਆਪਣੇ ਪ੍ਰਦਰਸ਼ਨ ਨਾਲ ਪੰਜਾਬ ਸਰਕਾਰ ਨੂੰ ਜਗਾ ਸਕੋਗੇ ਤਾਂ ਉਨਾ ਜਵਾਬ ਦਿੱਤਾ ਕਿ ਰੋਸ ਪ੍ਰਦਰਸ਼ਨ ਕਰਨਾ ਸਾਡਾ ਸੰਵਿਧਾਨਿਕ ਅਧਿਕਾਰ ਹੈ ਅਤੇ ਅਸੀ ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਉਨਾ ਕਿਹਾ ਕਿ ਰੋਸ ਤਾਂ ਇਸ ਗੱਲ ਦਾ ਹੈ ਕਿ ਜਿਨ੍ਹਾ ਦੇ ਇਸ਼ਾਰੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਕੈਪਟਨ ਸਰਕਾਰ ਉਨ੍ਹਾ ਨੂੰ ਕਿਉਂ ਨਹੀਂ ਫੜ ਰਹੀ। ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦੇ ਸਵਾਲ ਤੇ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਪਰਿਵਾਰ ਦੀ ਪਕੜ ਵਿਚ ਹੈ, ਇਸ ਲਈ ਉਹ ਇਸ ਕੇਸ ਤੇ ਪੋਚਾ ਮਾਰ ਰਹੀ ਹੈ। ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਕੈਪਟਨ ਸਰਕਾਰ ਕਿਉਂ ਸੁੱਤੀ ਪਈ ਹੈ ਇਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ, ਜਦਕਿ ਕੈਪਟਨ ਸਰਕਾਰ ਦੀ ਡਿਉਟੀ ਬਣਦੀ ਹੈ ਕਿ ਉਹ ਇਸ ਮਸਲੇ ਤੇ ਸਿਟ ਬਿਠਾ ਕੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਵੇ।

ਕਿਸਾਨ ਅੰਦੋਲਨ ਸੰਬਧੀ ਪੁੱਛੇ ਜਾਣ ਤੇ ਉਨਾ ਕਿਹਾ ਕੇਂਦਰ ਸਰਕਾਰ ਨੂੰ ਝੂਕਾਉਣ ਲਈ ਅੰਦੋਲਨ ਨੂੰ ਤੱਕੜਾ ਕਰਨਾ ਪਵੇਗਾ, ਜਿਸ ਸੰਬਧੀ ਅਸੀ ਪਹਿਲਾਂ ਹੀ ਮੰਗ ਕਰ ਚੁੱਕੇ ਹਾਂ ਕਿ ਪੰਜਾਬ ਸਰਕਾਰ ਅੰਦੋਲਨਕਾਰੀਆਂ ਲਈ ਬੱਸਾਂ ਦਾ ਪ੍ਰਬੰਧ ਕਰੇ ਅਤੇ ਭਾਜਪਾ ਦੇ 2 ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਵਿਧਾਇਕ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਆਪੋ ਆਪਣੇ ਹਲਕੇ ਵਿਚੋਂ 1000-1000 ਲੋਕਾਂ ਨੂੰ ਕਿਸਾਨ ਸੰਘਰਸ਼ ਵਿਚ ਲੈ ਕੇ ਜਾਣ। ਇਸ ਨਾਲ ਦਿੱਕੀ ਦੇ ਬਾਰਡਰਾਂ ਤੇ 1ਲੱਖ 15 ਹਜਾਰ ਲੋਕ ਹੋਰ ਪੁੱਜ ਜਾਣਗੇ, ਜਿਸ ਦਾ ਕੇਂਦਰ ਸਰਕਾਰ ਤੇ ਦਬਾਓ ਬਣੇਗਾ ਅਤੇ ਉਸ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਇਸ ਮੋਕੇ ਤੇ ਬੈਂਸ ਭਰਾਵਾਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਮਾਝਾ ਜ਼ੋਨ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ, ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਸਿੰਘ ਨੰਗਲ, ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਕਰਨਲ ਅਵਤਾਰ ਸਿੰਘ ਹੀਰਾਦੀਪਇੰਦਰ ਸਿੰਘ ਸੰਨੀ ਬਰਾੜ, ਜਗਜੋਤ ਸਿੰਘ ਖਾਲਸਾ, ਸਰਪੰਚ ਸੁਜਿੰਦਰ ਸਿੰਘ, ਗੁਰਜੋਧ ਸਿੰਘ ਗਿੱਲ, ਐਡਵੋਕੇਟ ਲਛਮਣ ਸਿੰਘ, ਸਰਬਜੀਤ ਸਿੰਘ ਕੰਗ, ਪ੍ਰੀਤਇੰਦਰ ਸਿੰਘ ਪੰਨੂ, ਰਾਜਵਿੰਦਰ ਸਿੰਘ ਖਹਿਰਾ, ਮਨਜੀਤ ਸਿੰਘ ਮੀਹਾਂ, ਜੋਰਾਵਰ ਸਿੰਘ ਭਾਊਵਾਲ, ਗੋਗੀ ਟੇਡੇਵਾਲ, ਸ਼ਸ਼ੀ ਬੰਗੜ, ਧਰਮਜੀਤ ਸਿੰਘ ਮਾਨ, ਬੁੱਧ ਸਿੰਘ ਆਲਮਗੀਰ, ਅਰਜੁਨ ਸਿੰਘ ਚੀਮਾ ਆਦਿ ਹਾਜਰ ਸਨ।

Jeeo Punjab Bureau

Leave A Reply

Your email address will not be published.