ਬੇਭਰੋਸਗੀ ਮਤਾ ਪੇਸ਼, ਗਿਰ ਸਕਦੀ ਹੈ ਖੱਟੜ ਸਰਕਾਰ!

61

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਹਰਿਆਣਾ ਦੀ (Manohar Lal Khattar)ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਦੀ ਇਜਾਜ਼ਤ ਮਿਲ ਗਈ ਹੈ। ਸਪੀਕਰ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਕਾਂਗਰਸ ਦੇ ਸੀਨੀਅਰ ਲੀਡਰ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ। ਸਪੀਕਰ ਨੇ ਦੋ ਘੰਟਿਆਂ ਦੀ ਬਹਿਸ ਦਾ ਸਮਾਂ ਦਿੱਤਾ ਹੈ। ਇਸ ਮਗਰੋਂ ਵੋਟਿੰਗ ਕਰਵਾਈ ਜਾਵੇਗੀ। ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਹਰਿਆਣਾ ਸਰਕਾਰ ਲਈ ਪ੍ਰੀਖਿਆ ਦੀ ਘੜੀ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ ਪਰ ਫਿਲਹਾਲ 88 ਵਿਧਾਇਕ ਹਨ। ਇਸ ਵੇਲੇ ਬੀਜੇਪੀ ਕੋਲ 40 ਸੀਟਾਂ, ਜੇਜੇਪੀ ਕੋਲ 10 ਸੀਟਾਂ ਤੇ ਕਾਂਗਰਸ ਕੋਲ 30 ਸੀਟਾਂ ਹਨ। 7 ਅਜ਼ਾਦ ਉਮੀਦਵਾਰਾਂ ‘ਚੋਂ 5 ਦੀ ਬੀਜੇਪੀ ਨੂੰ ਹਮਾਇਤ ਹੈ। ਹਰਿਆਣਾ ਲੋਕ ਹਿੱਤ ਪਾਰਟੀ ਦੀ ਵੀ ਸਰਕਾਰ ਨੂੰ ਹਮਾਇਤ ਹੈ।

Jeeo Punjab Bureau

Leave A Reply

Your email address will not be published.