VIDEO-Shromani Akali Dal ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਕੀਤਾ ਪ੍ਰਦਰਸ਼ਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਧੋਖੇ, ਬੇਇਨਸਾਫੀ ਤੇ ਜ਼ੁਲਮਾਂ ਤੋਂ ਦੁਖੀ ਪੰਜਾਬ ਦੇ ਲੋਕਾਂ ਦੀ ਅਵਾਜ਼ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਢੰਗ ਨਾਲ਼ ਵਿਧਾਨ ਸਭਾ ਵਿੱਚ ਉਠਾਉਂਦੇ ਹੋਏ

ਅੱਜ ਕਿਸਾਨ ਖੁਦਕੁਸ਼ੀਆਂ, ਪੂਰਨ ਕਰਜ਼ਮਾਫੀ, ਕਿਸਾਨਾਂ ਖਿਲਾਫ਼ ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲ਼ੀਭੁਗਤ, ਵਧਦੇ ਨਸ਼ੇ ਦੇ ਪ੍ਰਕੋਪ, ਮੁਲਾਜਮਾਂ ਦੀਆਂ ਡੀਏ ਤੇ ਤਨਖਾਹ ਸਬੰਧੀ ਮੰਗਾਂ,ਬਿਜਲੀ ਦੇ ਮਹਿੰਗੇ ਬਿੱਲਾਂ,ਵਧੇ ਪੈਟਰੋਲ ਡੀਜ਼ਲ ਦੇ ਰੇਟ, ਐਸ਼.ਸੀ.ਸਕਾਲਰਸਿਪ, ਭ੍ਰਿਸ਼ਟਾਚਾਰ ਤੇ ਘੋਟਾਲੇ, ਸੇਵਾ ਕੇਂਦਰ, ਥਰਮਲ ਪਲਾਂਟ ਤੇ ਪ੍ਰਾਇਮਰੀ ਸਕੂਲ ਬੰਦ ਕਰਨ ਜਿਹੇ  ਪੰਜਾਬ ਸਰਕਾਰ ਦੇ ਅਨੇਕਾਂ ਹੋਰ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਅਤੇ ਕੱਲ ਆਗਨਵਾੜੀ ਵਰਕਰਾਂ ਨੂੰ ਬਠਿੰਡਾ ਵਿਖੇ ਖਜਾਨਾਂ ਮੰਤਰੀ ਦੇ ਕਹਿਣ ਤੇ ਕੁੱਟ-ਮਾਰ ਕਰਨ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪ੍ਰਦਰਸ਼ਨ ਕੀਤਾ ਗਿਆ।

Jeeo Punjab Bureau

Leave A Reply

Your email address will not be published.