ਹਰੀਸ਼ ਰਾਵਤ ਨੇ Navjot Sidhu ਨਾਲ ਕੀਤੀ ਮੁਲਾਕਾਤ, ਮਿਲ ਸਕਦਾ ਹੈ ਕੋਈ ਵੱਡਾ ਅਹੁਦਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 10 ਮਾਰਚ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਅੱਜ ਪੰਜਾਬ ਕਾਂਗਰਸ ਇੰਚਾਰਜ (Harish Rawat) ਹਰੀਸ਼ ਰਾਵਤ ਵਲੋਂ ਪੰਜਾਬ ਭਵਨ ਵਿਖੇ ਤਲਬ ਕੀਤਾ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਜਾਣਕਾਰੀ ‘ਤੇ ਦਿੰਦਿਆਂ ਨਵਜੋਤ ਸਿੱਧੂ ਨੇ ਦੱਸਿਆ ਰਾਵਤ ਨਾਲ ਪੰਜਾਬ ਭਵਨ ‘ਚ ਹੋਈ ਇਹ ਬੈਠਕ ਇਕ ਸੁਹਿਰਦ ਬੈਠਕ ਸੀ।

ਇਹ ਬੈਠਕ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਦੋਵਾਂ ਆਗੂਆਂ ਵਿਚਕਾਰ ਹੋਈ ਹੈ। ਸੂਤਰ ਦੱਸ ਰਹੇ ਹਨ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਕੋਈ ਵੱਡਾ ਅਹੁਦਾ ਦੇਣ ਵਾਲੀ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੀਟਿੰਗ ਹੋਈ ਹੈ। ਇਸ ਬੈਠਕ ਤੋਂ ਪਹਿਲਾਂ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਨੂੰ ਰਾਵਤ ਨੇ ਗ਼ੈਰ-ਰਸਮੀ ਤੇ ਸੂਬੇ ਦੇ ਬਜਟ ਬਾਰੇ ਵਿਚਾਰ-ਵਟਾਂਦਰਾ ਕੇਂਦ੍ਰਿਤ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਰਾਵਤ ਨੇ ਮੁੱਖ ਮੰਤਰੀ ਨਾਲ ਸਿੱਧੂ ਨੂੰ ਅਡਜਸਟ ਕਰਨ ਬਾਰੇ ਵੀ ਚਰਚਾ ਕੀਤੀ। ਰਾਵਤ ਲੰਮੇ ਅਰਸੇ ਤੋਂ ਇਸ਼ਾਰੇ ਦੇ ਰਹੇ ਕਿ ਬਜਟ ਸੈਸ਼ਨ ਮਗਰੋਂ ਕੈਬਨਿਟ ਵਿਚ ਸਿੱਧੂ ਨੂੰ ਲਿਆ ਜਾ ਸਕਦਾ ਹੈ।

ਬਜਟ ਸੈਸ਼ਨ ਦੇ ਆਖ਼ਰੀ ਗੇੜ ‘ਚ ਮੰਗਲਵਾਰ ਨੂੰ ਚੰਡੀਗੜ੍ਹ ਪੁੱਜੇ ਰਾਵਤ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਖਾਸ ਚਰਚਾ ਦਾ ਕੇਂਦਰ ਬਣੀ ਹੋਈ ਹੈ। ਕੈਬਨਿਟ ਤੋਂ ਅਸਤੀਫ਼ਾ ਦੇਣ ਮਗਰੋਂ ਪਹਿਲਾ ਅਜਿਹਾ ਮੌਕਾ ਹੈ ਜਦੋਂ ਸਿੱਧੂ ਲਗਾਤਾਰ ਬਜਟ ਸੈਸ਼ਨ ਦੀ ਕਰਵਾਈ ‘ਚ ਹਿੱਸਾ ਲੈ ਰਹੇ ਹਨ, ਉੱਥੇ ਹੀ ਸਿੱਧੂ ਦੇ ਤੇਵਰਾਂ ‘ਚ ਵੀ ਥੋੜ੍ਹੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਦੀ ਰਾਵਤ ਦੀ ਕੈਪਟਨ ਅਮਰਿੰਦਰ ਸਿੰਘ ਤੇ ਬੁੱਧਵਾਰ ਨੂੰ ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਦੀ ਕੈਬਨਿਟ ‘ਚ ਦੁਬਾਰਾ ਐਂਟਰੀ ਹੋ ਸਕਦੀ ਹੈ।

Jeeo Punjab Bureau

Leave A Reply

Your email address will not be published.