ਵਿਧਾਇਕਾਂ ਨੇ ‘ਮਿੱਠੀਆਂ ਗੋਲੀਆਂ’ ਵੰਡ ਕੇ ਵਿੱਤ ਮੰਤਰੀ ਦੇ ਝੂਠਾਂ ਦਾ ਕੀਤਾ ਪਰਦਾਫਾਸ਼

63

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 9 ਮਾਰਚ

ਸ਼੍ਰੋਮਣੀ ਅਕਾਲੀ ਦਲ (SAD) ਦੇ ਵਿਧਾਇਕਾਂ ਨੇ ਅੱਜ ਇਥੇ ਵਿਧਾਨ ਸਭਾ ਦੇ ਬਾਹਰ ‘ਮਿੱਠੀਆਂ ਗੋਲੀਆਂ’ ਵੰਡ ਕੇ ਵਿੱਤ ਮੰਤਰੀ ਮਨਪ੍ਰੀਤ ਸਿੰ ਬਾਦਲ ਵੱਲੋਂ ਪੇਸ਼ ਕੀਤੇ ਗੁੰਮਰਾਹਕੁੰਨ ਬਜਟ ਦਾ ਪਰਦਾਫਾਸ਼ ਕੀਤਾ।

ਇਥੇ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਤੇ ਸ੍ਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇਸ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਟੋਫੀਆਂ ਦੇ ਰੂਪ ਵਿਚ ਮਿੱਠੀਆਂ ਗੋਲੀਆਂ ਵੰਡਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਆਖਰੀ ਬਜਟ ਵਿਚ ਹਰ ਵਰਗ ਨੂੰ ਝੂਠ ਬੋਲ ਕੇ ਮਿੱਠੀਆਂ ਗੋਲੀਆਂ ਦੇਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਜਾਏ ਲੋਕਾਂ ਨੂੰ ਗੁੰਮਰਾਹ ਕਰਕੇ ਝੂਠੇ ਲਾਅਰੇ ਲਾਉਣ ਦੇ ਆਪਣੇ ਕੀਤੇ ਵਾਅਦੇ ਪੂਰੇ ਕਰੇ।

ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਬਜਟ ਵਿਚ ਹਰ ਵਰਗ ਨਾਲ ਝੂਠ ਬੋਲਿਆ ਹੈ ਭਾਵੇਂ ਉਹ ਕਿਸਾਨਾਂ, ਨੌਜਵਾਨਾਂ, ਐਸ ਸੀ ਵਰਗ ਹੋਵੇ ਜਾਂ  ਬਿਜਲੀ ਦਰਾਂ ਦਾ ਝੂਠ ਹੋਵੇ, ਹਰ ਵਰਗ ਨੁੰ  ਕਾਂਗਰਸ ਸਰਕਾਰ ਨੇ ਗੁੰਮਰਹਾ ਕਰਨ ਦਾ ਯਤਨ ਕੀਤਾ ਹੈ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਐਤਕੀਂ ਦੇ ਬਜਟ ਵਿਚ ਵੈਟ ਦਰਾਂ ਵਿਚ ਕਟੌਤੀ ਕਰ ਕੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾ ਕੇ ਲੋਕਾਂ ਨੁੰ ਰਾਹਤ ਦੇਣ ਦੀ ਥਾਂ ਵਿੱਤ ਮੰਤਰੀ ਨੇ ਇਸ ਮਾਮਲੇ ਵਿਚ ਚੁੱਪ ਹੀ ਵੱਟ ਲਈ। ਉਹਨਾਂ ਕਿਹਾ ਕਿ ਵਿੱਤ ਮੰਤਰੀ ਦਾ ਇਹ ਦਾਅਵਾ ਹੈ ਕਿ ਉਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੌਖੀ ਕਰ ਦਿੱਤੀ ਹੈ ਜਦਕਿ ਅਸਲੀਅਤ ਇਹ ਹੈ ਕਿ ਹਰ ਵਰਗ ਦਾ ਰਹਿਣਾ ਮੁਹਾਲ ਹੋ ਗਿਆ ਹੈ।

ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰੀਕੇ ਦੇ ਗੁੰਮਰਾਹਕੁੰਨ ਬਜਟ ਨਾਲ ਕਾਂਗਰਸ ਸਰਕਾਰ ਨੂੰ ਭੱਜਦ ਨਹੀਂ ਦੇਵੇਗਾ ਤੇ ਉਸ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਹਰ ਵਾਅਦੇ ਭਾਵੇਂ ਉਹ ਕਿਸਾਨਾਂ ਲਈ ਕਰਜ਼ਾ ਮੁਆਫੀ ਹੋਵੇ, ਨੌਜਵਾਨਾ ਲਈ ਮੋਬਾਈਲ ਫੋਨ, 2500 ਰੁਪਏ ਬੇਰੋਜ਼ਗਾਰੀ ਭੱਤਾ ਤੇ ਹੋਰ ਵਾਅਦੇ ਹੋਰ, ਹਰ ਵਾਅਦਾ ਪੂਰਾ ਕਰਵਾਇਆ ਜਾਵੇਗਾ।

Jeeo Punjab Bureau

Leave A Reply

Your email address will not be published.