ਪ੍ਰੋਗਰਾਮ ਦੌਰਾਨ ABVP ਦੇ ਵਰਕਰਾਂ ਨੇ ਨੌਦੀਪ ਕੌਰ ਨਾਲ ਕੀਤੀ ਧੱਕਾ ਮੁੱਕੀ

57

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 9 ਮਾਰਚ

ਦਿੱਲੀ ਯੂਨੀਵਰਸਿਟੀ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਜਿਸ ਵਿਚ ਬੁਟਾਨਾ (ਹਰਿਆਣਾ), ਗੁੜ ਮੰਡੀ (ਦਿੱਲੀ), ਹਾਥਰਸ ਜਬਰ ਜਨਾਹ ਕੇਸ ‘ਤੇ ਗੱਲ ਕਰਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਸਵਾਲ ਉੱਠ ਰਹੇ ਸਨ। ਇਸ ਦੌਰਾਨ ਏ.ਬੀ.ਵੀ.ਪੀ. ਵਰਕਰਾਂ ਨੇ ਪ੍ਰੋਗਰਾਮ ‘ਤੇ ਹਮਲਾ ਕਰ ਦਿੱਤਾ। ਇਸ ਪ੍ਰੋਗਰਾਮ ਵਿਚ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਈ ਮਜ਼ਦੂਰ ਆਗੂ ਨੌਦੀਪ ਕੌਰ ਤੇ ਉਸ ਦੇ ਸਾਥੀ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦੌਰਾਨ ਏ.ਬੀ.ਵੀ.ਪੀ. ਵਰਕਰਾਂ ਵੱਲੋਂ ਹਮਲਾ ਕੀਤਾ ਗਿਆ ਤੇ ਨੌਦੀਪ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ। ਫ਼ਿਲਹਾਲ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦਿੱਲੀ ਯੂਨੀਵਰਸਿਟੀ ਵਿੱਚ ਹੋ ਰਹੇ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ 2 ਧੜਿਆਂ ਵਿੱਚ ਝਗੜਾ ਹੋ ਗਿਆ। ਇਸ ਵਿੱਚ ਇੱਕ ਧੜੇ ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਦੋਸ਼ ਲਗਾਇਆ ਹੈ ਕਿ ਮਹਿਲਾ ਦਿਵਸ ‘ਤੇ ਅਯੋਜਿਤ ਉਨ੍ਹਾਂ ਦੇ ਇੱਕ ਪ੍ਰੋਗਰਾਮ ਦੌਰਾਨ ABVP ਦੇ ਵਰਕਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਹੈ।

ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਦਿੱਲੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਨੂੰ ਬਲਾਤਕਾਰ ਪੀੜਤ ਪਰਿਵਾਰ ਵਾਲਿਆਂ ਨੇ ਸੰਬੋਧਨ ਕਰਨਾ ਸੀ। ਮੰਚ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ, ‘ਏਬੀਵੀਪੀ ਕਾਰਕੁਨਾਂ ਨੇ ਸਮਾਗਮ ਵਾਲੀ ਥਾਂ’ ਤੇ ਆ ਕੇ ਉਨ੍ਹਾਂ ਦੇ ਪੋਸਟਰ ਫਾੜ ਦਿੱਤੇ ਅਤੇ ਲੜਕੀਆਂ ‘ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ।

Jeeo Punjab Bureau

Leave A Reply

Your email address will not be published.