ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ ਉਸ ਨੂੰ ਡਰਾਇਆ ਧਮਾਕਿਆਂ ਜਾਂਦਾ ਹੈ-ਸੁਖਪਾਲ ਖਹਿਰਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 9 ਮਾਰਚ

ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਰਿਹਾਇਸ਼ਾਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀਆਂ ਗਈਆਂ ਛਾਪੇਮਾਰੀਆਂ ‘ਤੇ ਬੋਲਦਿਆਂ ਕਿਹਾ ਕਿ ਜੋ ਵੀ ਸਰਕਾਰ ਖਿਲਾਫ ਆਵਾਜ਼ ਚੁੱਕਦਾ ਹੈ, ਉਸ ਨੂੰ ਡਰਾਇਆ ਧਮਾਕਿਆਂ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨਾਲ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਉਨ੍ਹਾਂ ਦਾ ਪਿਤਾ ਤੇ ਉਹ ਆਪ ਖ਼ੁਦ ਹਮੇਸ਼ਾ ਇਨਸਾਫ਼ ਤੇ ਸੱਚ ਦਾ ਸਮਰਥਨ ਕਰਦੇ ਆਏ ਹਨ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕੁੱਝ ਵੀ ਗਲਤ ਨਹੀਂ ਕੀਤਾ।

ਈਡੀ ਅਧਿਕਾਰੀਆਂ ਦਾ ਕਹਿਣਆ ਹੈ ਕਿ ਪੂਰਾ ਦਿਨ ਕਾਰਵਾਈ ਚੱਲੇਗੀ। ਸੁਖਪਾਲ ਦੇ ਘਰ ਪੁੱਜੇ ਸੀਨੀਅਰ ਐਡਵੋਕੇਟ ਆਰ.ਐੱਸ. ਬੈਂਸ ਨੇ ਦੱਸਿਆ ਕਿ ਉਹ ਆਈ ਵਿਟਨੈੱਸ ਬਣਨ ਆਏ ਸਨ। ਪਰ ਈਡੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੇਡ ਪੂਰਾ ਦਿਨ ਚੱਲੇਗੀ। ਸੀਨੀਅਰ ਐਡਵੋਕੇਟ ਆਰ ਐੱਸ ਬੈਂਸ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਦੀ ਵ੍ਜਹਾ ਨਾਲ ਈਡੀ ਦੀ ਰੇਡ ਹੋਈ ਹੈ। ਇਸ ਦੌਰਾਨ ਈਡੀ ਦੇ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦੇ ਰਹੇ ਹਨ, ਉਨ੍ਹਾਂ ਦਾ ਸਾਫ਼ ਤੌਰ ‘ਤੇ ਕਹਿਣਾ ਉਹ ਸਾਰੇ ਜਾਣਕਾਰੀ ਆਪਣੇ ਸੀਨੀਅਰ ਅਧਿਕਾਰੀ ਨਾਲ ਸਾਂਝੀ ਕਰਨਗੇ। ਮੌਜੂਦ ਅਧਿਕਾਰੀ ਸਰਪ੍ਰਾਈਜ਼ ਚੈਕਿੰਗ ਤੇ ਪੁੱਛਗਿੱਛ ਕਰਨ ਦੀ ਵਜ੍ਹਾ ਬਾਰੇ ਸੁਖਬਾਲ ਖਹਿਰਾ ਤੇ ਉਨ੍ਹਾਂ ਦੇ ਵਕੀਲ ਬੈਂਸ ਨੂੰ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੀ ਜਾਣਕਾਰੀ ਉਹ ਸਿਰਫ਼ ਆਪਣੇ ਆਹਲਾ ਅਧਿਕਾਰੀਆਂ ਨੂੰ ਦੇ ਸਕਦੇ ਹਨ। ਫਿਲਹਾਲ ਮਾਮਲੇ ‘ਚ ਖਹਿਰਾ ਨੇ ਦੋ ਆਈਵਿਟਨੈੱਸ ਵੀ ਬੁਲਾ ਲਏ ਹਨ।

Jeeo Punjab Bureau

Leave A Reply

Your email address will not be published.