ਰਾਣਾ ਸੋਢੀ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਨ ਦੇ ਦਿੱਤੇ ਅਧਿਕਾਰ

53

ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਨੇ ਰਾਣਾ ਸੋਢੀ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਨੁਮਾਇੰਦਗੀ ਲਈ ਅਧਿਕਾਰਤ ਕੀਤਾ

ਸਰਬਸੰਮਤੀ ਨਾਲ ਮਤਾ ਪਾਸ, ਸੀ.ਓ.ਏ. ਦੇ ਅਹੁਦੇਦਾਰਾਂ ਦੀ  ਹੋਈ ਚੋਣ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 9 ਮਾਰਚ

ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ (ਸੀ.ਓ.ਏ) ਨੇ ਅੱਜ ਆਪਣੇ ਲਾਈਫ ਪ੍ਰੈਜ਼ੀਡੈਂਟ ਅਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ) ਦੀ ਨੁਮਾਇੰਦਗੀ ਕਰਨ ਦੇ ਅਧਿਕਾਰ ਦੇ ਦਿੱਤੇ।

ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਅੱਜ ਇਥੇ ਹੋਈ ਮੀਟਿੰਗ ਵਿੱਚ ਸੀ.ਓ.ਏ ਦੇ ਮੈਂਬਰਾਂ ਨੇ ਰਾਣਾ ਸੋਢੀ ਨੂੰ ਅਧਿਕਾਰ ਦਿੱਤੇ ਕਿ ਉਹ ਚੋਣਾਂ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ ਵਿੱਚ ਸੀ.ਓ.ਏ ਦੀ ਨੁਮਾਇੰਦਗੀ ਕਰਨ। ਮੀਟਿੰਗ ਦੌਰਾਨ ਹੋਰ ਮਹੱਤਵਪੂਰਨ ਮੁੱਦੇ ਵਿਚਾਰੇ ਗਏ, ਜਿਹਨਾਂ ਨੂੰ ਕੁੱਲ 34 ਐਸੋਸੀਏਸ਼ਨਾਂ ਵਿੱਚੋਂ  ਮੌਕੇ ’ਤੇ ਮੌਜੂਦ 29 ਮੈਂਬਰ ਐਸੋਸੀਏਸ਼ਨਾਂ ਦੇ 58 ਮੈਂਬਰਾਂ ਵਲੋਂ ਸਰਬਸੰਮਤੀ ਨਾਲ ਤਾਈਦ ਕਰਦਿਆਂ ਪਾਸ ਕਰ ਦਿੱਤਾ ਗਿਆ ।

ਇਸ ਮੀਟਿੰਗ ਦੌਰਾਨ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ ਜਿਹਨਾਂ ਵਿੱਚ ਵਿਕਰਮ ਸਿੰਘ ਨੂੰ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ ਜਦਕਿ  ਰਘੂਮੀਤ ਸਿੰਘ ਸੋਢੀ ਨੂੰ ਆਨਰੇਰੀ ਸਕੱਤਰ ਅਤੇ ਰੂਪ ਲਾਲ ਸ਼ਰਮਾ ਨੂੰ ਖਜਾਨਚੀ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਵਿਜੇ ਪਾਲ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਲਾਲ ਸ਼ਰਮਾ ਅਤੇ ਹਰਜਿੰਦਰ ਸਿੰਘ ਗਿੱਲ ਨੂੰ ਉਪ-ਪ੍ਰਧਾਨ ਚੁਣਿਆ ਗਿਆ ਹੈ। ਰੰਜਨ ਸੇਠੀ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ ਜਦਕਿ ਤਰਲੋਕ ਸਿੰਘ, ਸੁਨੀਲ ਦੱਤ ਸ਼ਰਮਾ, ਕਮਲਦੀਪ ਸਿੰਘ ਅਤੇ ਡਾ: ਆਰ.ਐੱਸ. ਮਾਨ ਨੂੰ ਕਾਰਜਕਾਰੀ ਮੈਂਬਰ ਵਜੋਂ ਚੁਣਿਆ ਗਿਆ ਹੈ।   

Jeeo Punjab Bureau

Leave A Reply

Your email address will not be published.