ਬੀਕੇਯੂ ਏਕਤਾ (ਉਗਰਾਹਾਂ) ਦੀ ਔਰਤ ਕਾਨਫ਼ਰੰਸ ਵਿੱਚ ਪਾਸ ਕੀਤੇ ਦੋ ਅਹਿਮ ਮਤੇ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 8 ਮਾਰਚ

ਮਤਾ -1- ਇਸ ਧੱਕੜ, ਸਾਜ਼ਿਸ਼ੀ ਤੇ ਫਿਰਕੂ -ਫਾਸ਼ੀ ਹਕੂਮਤ ਵੱਲੋਂ ਲੋਕਾਂ ਉਪਰ ਬੋਲੇ ਹੋਏ ਜਾਬਰ ਫਾਸ਼ੀ ਹਮਲੇ ਦਾ ਸੱਚ ਲੋਕਾਂ ਸਾਹਮਣੇ ਲਿਆ ਰਹੀਆਂ ਦਲੇਰ ਪੱਤਰਕਾਰ ਔਰਤਾਂ ਨੂੰ ਅੱਜ ਦਾ ਇਹ ਇਕੱਠ ਸਲਾਮ ਕਰਦਾ ਹੈ। ਇਹ ਸੂਝਵਾਨ ਤੇ ਬਹਾਦਰ ਪੱਤਰਕਾਰ ਸਾਥਣਾਂ ਸੱਚ ਉਘਾੜਨ ਦੇ ਆਪਣੇ ਅਹਿਮ ਲੋਕ ਪੱਖੀ ਕਾਰਜ ਰਾਹੀਂ ਲੋਕਾਂ ਨਾਲ ਆਪਣੀ ਵਫ਼ਾ ਨਿਭਾ ਰਹੀਆਂ ਹਨ। ਸਮਾਜ ਦੇ ਕਿਰਤੀ ਲੋਕਾਂ ਵੱਲੋਂ ਇਸ ਫਾਸ਼ੀ ਹਕੂਮਤ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਦਾ ਅਸੀਂ ਔਰਤ ਤਬਕੇ ਵਜੋਂ ਅਹਿਮ ਅੰਗ ਹਾਂ। ਸਾਡੀਆਂ ਇਹ ਪੱਤਰਕਾਰ ਸਾਥਣਾਂ ਇਸ ਸੰਘਰਸ਼ ਦੀਆਂ ਮੂਹਰਲੀਆਂ ਸਫ਼ਾਂ ਚ ਹਨ। ਉਨ੍ਹਾਂ ਦੀ ਦਲੇਰੀ ਤੇ ਲੋਕਾਂ ਨਾਲ ਵਫ਼ਾ ‘ਤੇ ਮਾਣ ਕਰਦਿਆਂ ਔਰਤਾਂ ਦਾ ਇਕੱਠ ਐਲਾਨ ਕਰਦਾ ਹੈ ਕਿ ਅਸੀਂ ਇਨ੍ਹਾਂ ਬਹਾਦਰ ਪੱਤਰਕਾਰ ਸਾਥਣਾਂ ਦੇ ਨਾਲ ਖੜ੍ਹੀਆਂ ਹਾਂ।

ਮਤਾ ਨੰਬਰ-2- ਮੁਲਕ ਦੀ ਕੇਂਦਰੀ ਹਕੂਮਤ ਨੇ ਲੋਕਾਂ ਖਾਤਰ ਲਿਖਣ, ਬੋਲਣ ਤੇ ਸੰਘਰਸ਼ ਕਰਨ ਵਾਲੇ ਜਮਹੂਰੀ ਹੱਕਾਂ ਦੇ ਦਰਜਨਾਂ ਕਾਰਕੁਨਾਂ ਨੂੰ ਝੂਠੇ ਕੇਸ ਮੜ੍ਹ ਕੇ ਜੇਲ੍ਹਾਂ ਚ ਸੁੱਟਿਆ ਹੋਇਆ ਹੈ। ਇਨ੍ਹਾਂ ਕਾਰਕੁਨਾਂ ਚ ਔਰਤਾਂ ਵੀ ਸ਼ਾਮਲ ਹਨ। ਅੱਜ ਦਾ ਇਕੱਠ ਸੱਚ ਦੀ ਆਵਾਜ਼ ਬਣਨ ਵਾਲੀਆਂ ਇਨ੍ਹਾਂ ਔਰਤਾਂ ‘ਤੇ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਨੂੰ ਦੇਸ਼ ਧ੍ਰੋਹੀ ਕਰਾਰ ਦੇਣ ਦੇ ਝੂਠੇ ਇਲਜ਼ਾਮਾਂ ਨੂੰ ਰੱਦ ਕਰਦਾ ਹੈ ਤੇ ਇਨ੍ਹਾਂ ਔਰਤਾਂ ਨੂੰ ਸੱਚੀਆਂ ਦੇਸ਼-ਭਗਤ ਤੇ ਲੋਕ-ਸੇਵਕ ਕਰਾਰ ਦਿੰਦਾ ਹੈ। ਔਰਤ ਕਾਰਕੁੰਨਾਂ ਸਮੇਤ ਸਭਨਾਂ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਦੀ ਰਿਹਾਈ ਦੀ ਮੰਗ ਕਰਦਾ ਹੈ।

Jeeo Punjab Bureau

Leave A Reply

Your email address will not be published.