Punjab Budget 2021 Live Updates- ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਚਾਰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 8 ਮਾਰਚ

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਚਾਰ

 • ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਕਮ ਨੂੰ 10 ਲੱਖ ਰੁਪਏ ਤੋਂ 20 ਲੱਖ ਅਤੇ ਸ਼੍ਰੋਮਣੀ ਪੁਰਸਕਾਰ ਦੀ ਰਕਮ ਨੂੰ 5 ਲੱਖ ਤੋਂ 10 ਲੱਖ ਰੁਪਏ ਕਰਕੇ, ਦੁੱਗਣਾ ਕਰਨ ਦਾ ਪ੍ਰਸਤਾਵl
 • ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦੀ ਇਨਾਮੀ ਰਕਮ ਨੂੰ 21,000 ਰੁਪਏ ਤੋਂ ਵਧਾ ਕੇ 31,000 ਰੁਪਏ ਕਰਨ  ਅਤੇ ਸਰਵੋਤਮ ਛਪਾਈ ਪੁਸਤਕ ਪੁਰਸਕਾਰ ਰਕਮ ਨੂੰ 11,000 ਰੁਪਏ ਤੋਂ ਵਧਾ ਕੇ 21,000 ਰੁਪਏ ਕਰਨ ਦਾ ਪ੍ਰਸਤਾਵl
 • ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੇ ਲੋੜਵੰਦ ਲੇਖਕਾਂ ਨੂੰ ਆਪਣੀਆਂ ਹੱਥ ਲਿਖਤਾਂ ਪ੍ਰਕਾਸ਼ਤ ਕਰਵਾਉਣ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ 10,000 ਰੁਪਏ ਤੋਂ ਵਧਾ ਕੇ 20,000 ਰੁਪਏ (100 ਪੰਨਿਆਂ ਤੱਕ ਵਾਲੀ ਕਿਤਾਬ ਲਈ) ਅਤੇ 15,000 ਤੋਂ ਵਧਾ ਕੇ 30,000 ਰੁਪਏ (100 ਤੋਂ ਵਧੇਰੇ ਪੰਨਿਆਂ ਵਾਲੀ ਕਿਤਾਬ ਲਈ) ਦੁ¤ਗਣੇ ਕੀਤੇ ਜਾਣ ਦੀ ਤਜਵੀਜ਼l
 • ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਸੈਂਟਰ, ਸਠਿਆਲਾ, ਬਾਬਾ ਬਕਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਹੈਂਡੀਕਰਾਫਟ ਸਥਾਪਤ ਕਰਨ ਦਾ ਪ੍ਰਸਤਾਵ ਅਤੇ ਕਪੂਰਥਲਾ ਵਿਖੇ ਡਾ. ਬੀ.ਆਰ. ਅੰਬੇਦਕਰ ਇੰਸਟੀਚਿਊਟ ਆਫ   ਮੈਨੇਜਮੈਂਟ ਸਥਾਪਤ ਕਰਨ ਦੀ ਤਜਵੀਜ਼l
 • ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੌਜੀ, ਗੁਰਦਾਸਪੁਰ ਅਤੇ ਸ਼ਹੀਦ ਭਗਤ ਸਿੰਘ ਰਾਜ ਤਕਨੀਕੀ ਕੈਂਪਸ, ਫਿਰੋਜ਼ਪੁਰ ਨੂੰ ਢੁਕਵੀਂ ਵਿੱਤੀ ਸਹਾਇਤਾ ਨਾਲ ਯੂਨੀਵਰਸਟੀਆਂ ਵਜੋਂ ਅਪਗ੍ਰੇਡ ਕਰਨ ਦਾ ਪ੍ਰਸਤਾਵl
 • ਸਰਕਾਰੀ ਆਈ.ਟੀ.ਆਈ., ਲੁਧਿਆਣਾ ਨੂੰ ਮਾਡਲ ਆਈ.ਟੀ.ਆਈ. ਵਜੋਂ ਅਪਗ੍ਰੇਡ ਕਰਨ ਲਈ 8.27 ਕਰੋੜ ਰੁਪਏ ਅਤੇ ਮੌਜੂਦਾ ਆਈ.ਟੀ.ਆਈ. ਅਦਾਰਿਆਂ ਦੇ ਬੁਨਿਆਦੀ ਢਾਂਚੇ, ਮਸ਼ੀਨਰੀ, ਉਪਕਰਣਾਂ ਦੇ ਨਵੀਨੀਕਰਨ ਲਈ 10 ਕਰੋੜ ਰੁਪਏ ਦੀ ਤਜਵੀਜ਼l 
 • ਯੂਨਿਵਰਸਿਟੀਆਂ ਨੂੰ ਗ੍ਰਾਂਟ- 1064 ਕਰੋੜ ਰੁਪਏ
 • ਕਰਜ਼ਾ ਦੇਣਦਾਰੀ ਨੂੰ ਪੂਰਾ ਕਰਨ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ 90 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ
 • ਜੀ.ਐਨ.ਡੀ.ਯੂ ਖੇਤਰੀ ਕੇਂਦਰ, ਸਠਿਆਲਾ, ਬਾਬਾ ਬਕਾਲਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਆਫ ਟੈਕਸਟਾਈਲ ਐਂਡ ਫੈਸ਼ਨ ਟੈਕਨੋਲੋਜੀ, ਜੀ.ਐਨ.ਡੀ.ਯੂ ਵਿਖੇ ਸ੍ਰੀ ਗੁਰੂ ਤੇਗ ਬਹਾਦੁਰ ਇੰਸਟੀਚਿਉਟ ਆਫ ਹੈਂਡਿਕ੍ਰਾਫਟ ਸਥਾਪਤ ਕਰਨਾ।
 • ਡਾ: ਬੀ.ਆਰ. ਅੰਬੇਦਕਰ ਇੰਸਟੀਚਿਉਟ ਆਫ ਮੈਨੇਜਮੈਂਟ ਨੂੰ ਮੈਨੇਜਮੈਂਟ ਸਿੱਖਿਆ ਦੇ ਖੇਤਰ ਵਿਚ ਅੰਤਰਰਾਸ਼ਟਰੀ ਪੱਧਰ ਦੀ ਗੁਣਵੱਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਈਕੇਜੀਪੀਟੀਯੂ, ਕਪੂਰਥਲਾ ਵਿਖੇ ਸਥਾਪਤ ਕਰਨ ਦੀ ਤਜਵੀਜ਼ ਹੈ
 • ਨਾਲ ਹੀ, ਡਾ.ਬੀ.ਆਰ. ਅੰਬੇਦਕਰ ਅਜਾਇਬ ਘਰ ਨੂੰ ਆਈਕੇ ਜੀਪੀਟੀਯੂ ਕਪੂਰਥਲਾ ਵਿਖੇ ਸਥਾਪਤ ਕਰਨ ਦੀ ਤਜਵੀਜ਼ ਹੈ, ਜਿਸ ਵਿਚ ਡਾ: ਬੀਆਰ ਅੰਬੇਦਕਰ ਦੀ ਜੀਵਨੀ ਅਤੇ ਪ੍ਰਾਪਤੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ

Jeeo Punjab Bureau

Leave A Reply

Your email address will not be published.