Punjab Budget 2021 Live Updates- ਸਿੱਖਿਆ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 8 ਮਾਰਚ

ਸਕੂਲ ਸਿੱਖਿਆ 
 • ਸਾਲ 2021-22 ਲਈ ਸਕੂਲ ਸਿੱਖਿਆ ਲਈ 11,861 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ
 • 604.07 ਕਰੋੜ ਰੁਪਏ ਦੀ ਲਾਗਤ ਨਾਲ 6984 ਵਾਧੂ ਕਲਾਸਰੂਮਾਂ, ਲੈਬ ਉਪਕਰਣਾਂ ਨਾਲ 292 ਸਾਇਸ ਲੈਬਾਰਟਰੀਆਂ, 304 ਲਾਇਬ੍ਰੇਰੀਆਂ ਅਤੇ 319 ਆਰਟ ਐਂਡ ਕਰਾਫਟ ਕਮਰਿਆਂ ਦੀ ਉਸਾਰੀl
 • ਪਹਿਲੀ ਕਲਾਸ ਤੋਂ ਪੰਜਵੀਂ ਜਮਾਤ ਤਕ ਪ੍ਰਾਇਮਰੀ ਜਮਾਤਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਅਤੇ 75,655 ਪ੍ਰੀ—ਪ੍ਰਾਇਮਰੀ ਵਿਦਿਆਰਥੀਆਂ ਲਈ ਫਰਨੀਚਰ ਵੀ ਮੁੱਹਈਆ ਕਰਵਾਇਆ ਗਿਆ ਹੈl
 • ਕੋਵਿਡ—19 ਲਾੱਕ—ਡਾਊਨ ਦੌਰਾਨ ਰਾਜ ਨੇ ਮਾਪਿਆਂ ਨੂੰ ਆਪਣੇ ਬ¤ਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਨ ਲਈ ਪ੍ਰੇਰਿਤ ਕਰਨ ਲਈ ਇਕ ਵਿਸ਼ੇਸ਼ ਦਾਖਲਾ ਮੁਹਿੰਮ “ਈਚ ਵਨ ਬ੍ਰਿੰਗ ਵਨ” ਚਲਾਈ ਗਈl
 • ਰਾਜ ਵਲੋਂ ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 12ਵੀਂ ਜਮਾਤ ਦੀ ਪੜ੍ਹਾਈ ਕਰ ਰਹੀਆਂ ਸਾਰੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਪ੍ਰਦਾਨ ਕੀਤੇ ਜਾ ਰਹੇ ਹਨl
 • ਸਰਕਾਰੀ ਸਕੂਲਾਂ ਵਿਚ ਅਧਿਆਪਕ ਵਿਦਿਆਰਥੀਆਂ ਦਾ ਅਨੁਪਾਤ 1:21 ਹੈ, ਜੋ ਬੱਚਿਆਂ ਦੇ ਮੁਫਤ ਅਤੇ ਲਾਜ਼ਮੀ ਸਿ¤ਖਿਆ ਅਧਿਕਾਰ ਐਕਟ, 2009 ਦੇ ਨਿਯਮਾਂ ਦੇ ਅੰਦਰ ਹੈl
 • 14,957 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕμਡਰੀ ਸਕੂਲਾਂ ਵਿਚ 3,71,802 ਵਿਦਿਆਰਥੀਆਂ ਨੂੰ ਪੜ੍ਹਨ ਲਈ ਵਿਕਲਪ ਵਜੋਂ ਅμਗਰੇਜ਼ੀ ਨੂੰ ਮਾਧਿਅਮ ਦੇ ਤੌਰ ਤੇ ਸ਼ੁਰੂ ਕੀਤਾl
 • ਮਿਡ ਡੇਅ ਮੀਲ ਲਈ 350 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵl
 • ਡਿਜੀਟਲ ਸਿੱਖਿਆ ਅਤੇ ਸਮਾਰਟ ਫੋਨ ਦੋਵਾਂ ਲਈ 100 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈl
 • ਸਮਾਰਟ ਫ਼ੋਨ- 100 ਕਰੋੜ;
 • ਇਕ ਨਵੀਂ ਸਕੀਮ ਕੈਰੀਅਰ ਅਤੇ ਗਾਈਡੈਂਸ ਕਾਊਂਸਲਿੰਗl
 • ਖੇਡ ਮੈਦਾਨਾਂ ਲਈ 100 ਕਰੋੜ;
 • ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਕੰਪਿਊਟਰਾਂ ਦੀ ਖਰੀਦ ਲਈ 50 ਕਰੋੜ ਰੁਪਏ ਦੀ ਰਾਸ਼ੀl
 • ਪਿਛਲੇ ਚਾਰ ਸਾਲਾਂ ਦੌਰਾਨ, ਅਸੀਂ 14,064 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ ਜੋ ਪਿਛਲੇ 5 ਤੋਂ 15 ਸਾਲਾਂ ਤੋਂ ਠੇਕੇ ਦੇ ਅਧਾਰ ਤੇ ਕੰਮ ਕਰ ਰਹੇ ਸਨl

ਉਚੇਰੀ ਸਿੱਖਿਆ

 • ਸਰਕਾਰੀ ਕਾਲਜ ਵਿਚ ਚੱਲ ਰਹੇ ਉਸਾਰੀ/ਨਵੀਨੀਕਰਨ ਕੰਮਾਂ ਨੂੰ ਮੁਕੰਮਲ ਕਰਨ ਲਈ 100 ਕਰੋੜ ਰੁਪਏ ਦਾ ਰਾਖਵਾਂਕਰਨ;
 • ਸਾਲ 2021—22 ਵਿਚ ਮਾਲੇਰਕੋਟਲਾ ਵਿਖੇ ਐਜੂਕੇਸ਼ਨ ਕਾਲਜ ਦੀ ਉਸਾਰੀ ਅਤੇ ਜ਼ੀਰਾ ਅਤੇ ਕਾਲਾ ਅਫਗਾਨਾ ਵਿਖੇ ਕਾਲਜਾਂ ਵਿਚ ਮੁਰੰਮਤ ਦਾ ਕੰਮ ਵੀ ਪੂਰਾ ਕਰਨਾ;
 • ਸਥਾਨਕ ਲੋਕਾਂ ਦੀ ਇੱਛਾ ਨੂੰ ਦੇਖਦਿਆਂ ਮਲੇਰਕੋਟਲਾ ਵਿਖੇ ਲੜਕੀਆਂ ਲਈ ਇਕ ਨਵਾਂ ਕਾਲਜ ਸਥਾਪਿਤ ਕਰਨਾ;
 • 6 ਇਤਿਹਾਸਕ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ, ਜਿਨ੍ਹਾਂ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ, ਕਪੂਰਥਲਾ ਲਈ 7 ਕਰੋੜ ਦੀ ਵਿਸ਼ੇਸ਼ ਗ੍ਰਾਂਟ ਸ਼ਾਮਲ ਹੈ;
 • ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਗੁਰੂ ਗ੍ਰੰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਦੀ  ਰਾਸ਼ੀ;
 • ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਹਾਰਾਣਾ ਪ੍ਰਤਾਪ ਚੇਅਰ; ਮਹਾਰਾਜਾ ਅਗਰਸੈਨ ਚੇਅਰ; ਸ਼ਹੀਦ ਉਧਮ ਸਿੰਘ  ਚੇਅਰ, ਗੁਰਦਿਆਲ ਸਿੰਘ ਚੇਅਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਡਾ. ਬੀ.ਆਰ. ਅੰਬੇਦਕਰ ਚੇਅਰ; ਸਤਿਗੁਰੂ ਰਾਮ ਸਿੰਘ ਚੇਅਰ; ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਚੇਅਰ ਅਤੇ ਜਲਿਆਂਵਾਲਾ ਬਾਗ ਚੇਅਰ ਸਥਾਪਤ ਕਰਨ ਲਈ 9.08 ਕਰੋੜ ਰੁਪਏ ਦਾ ਰਾਖਵਾਂਕਰਨ;

Jeeo Punjab Bureau

Leave A Reply

Your email address will not be published.