ਪੰਜਾਬ ਦੇ ਕਿਸਾਨ-ਮੋਰਚਿਆਂ ‘ਚੋਂ ਸੰਘਰਸ਼ਸ਼ੀਲ-ਔਰਤਾਂ ਦੀ ਕੇਂਦਰ-ਸਰਕਾਰ ਨੂੰ ਲਲਕਾਰ

ਕੌਮਾਂਤਰੀ ਔਰਤ ਦਿਵਸ ਮਨਾਉਂਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਵਰ੍ਹੀਆਂ ਪੰਜਾਬ ਦੀਆਂ ਕਿਸਾਨ-ਔਰਤਾਂ

ਨਵੇਂ ਖੇਤੀ-ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 8 ਮਾਰਚ

‘ਕੌਮਾਂਤਰੀ ਔਰਤ ਦਿਵਸ’ ਮੌਕੇ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ ‘ਚ 68 ਥਾਵਾਂ ‘ਤੇ ਚਲਦੇ ਪੱਕੇ-ਮੋਰਚਿਆਂ ‘ਚ ਵਿਸ਼ਾਲ-ਇਕੱਠ ਕੀਤੇ ਗਏ। ਰੇਲਵੇ-ਪਾਰਕਾਂ, ਰਿਲਾਇੰਸ-ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਮੋਰਚਿਆਂ ‘ਚ ਸੰਬੋਧਨ ਕਰਦਿਆਂ ਔਰਤ-ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਦਿੱਲੀ ‘ਚ ਚੱਲਦੇ ਕਿਸਾਨ-ਅੰਦੋਲਨ ਨੂੰ ਜਿੰਨਾ ਲੰਮਾ।ਚਲਾਉਣ ਦੀ ਜਰੂਰਤ ਪਈ, ਮਹਿਲਾਵਾਂ ਮਰਦਾਂ ਬਰਾਬਰ ਸਹਿਯੋਗ ਦੇਣਗੀਆਂ, ਪਰ ਕਦਾਚਿਤ ਕੇਂਦਰ-ਸਰਕਾਰ ਦੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਕਿਸਾਨ-ਮੋਰਚਿਆਂ ‘ਚ ਮੰਚ-ਸੰਚਾਲਨ ਤੋਂ ਲੈ ਕੇ ਸਾਰੇ ਪ੍ਰਬੰਧ ਔਰਤਾਂ ਦੇ ਹੱਥਾਂ ‘ਚ ਦਿੱਤੇ ਗਏ ਸਨ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ‘ਚ ਔਰਤਾਂ ਦੇ ਹੋਏ ਵਿਸ਼ਾਲ ਇਕੱਠਾਂਨੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਹੈ। ਕੇਂਦਰ-ਸਰਕਾਰ ਖ਼ਿਲਾਫ਼ ਲੋਕ-ਰੋਹ ਦਿਨੋ-ਦਿਨ ਮਜ਼ਬੂਤ ਹੋ ਰਿਹਾ ਹੈ, ਪਰ ਸਰਕਾਰ ਬੇਸ਼ਰਮੀ ਕਾਰਨ ਆਪਣੀ ਹਾਰ ਕਬੂਲ ਨਹੀਂ ਕਰ ਰਹੀ ਹੈ, ਪਰ ਕਿਸਾਨ ਆਪਣੇ ਮਿੱਥੇ ਟੀਚੇ ਹਾਸਲ ਕਰਕੇ ਹੀ ਰਹਿਣਗੇ।

ਔਰਤ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਧਰਨਿਆਂ ਵਿਚ ਸ਼ਮੂਲੀਅਤ ਤੋਂ ਇਲਾਵਾ ਧਰਨਾ-ਸਥਾਨਾਂ ‘ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਘਰ ਅਤੇ ਖੇਤਾਂ ਵਿਚਲੇ ਕੰਮਾਂ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਦਿੱਲੀ ਵੱਲ ਜਾਂਦੀਆਂ ਟਕੈਰਟਰ ਟਰਾਲੀਆਂ ਦੀਆਂ ਵਹੀਰਾਂ ਵਿਚ ਕਈ ਟਰੈਕਟਰਾਂ ਦੇ ਸਟੇਰਿੰਗ ਔਰਤਾਂ ਵੱਲੋਂ ਸੰਭਾਲਣ ਦੇ ਦਿ੍ਸ਼ ਆਮ ਵੀ ਵੇਖੇ ਜਾ ਸਕਦੇ ਹਨ। ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਨੇ ਕਵਰ ਪੇਜ ‘ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾਂ ਦਿੱਤੀ ਹੈ। ਮੈਗਜ਼ੀਨ ਦੇ ਕਵਰ ਪੇਜ ‘ਤੇ ਇਨ੍ਹਾਂ ਬੀਬੀਆਂ ਨੂੰ ਥਾਂ ਮਿਲਣਾ ਔਰਤ ਜਾਤ ਲਈ ਵੱਡੇ ਮਾਣ ਵਾਲੀ ਗੱਲ ਹੈ। 

ਪ੍ਰੇਮਪਾਲ ਕੌਰ ਨੇ ਕਿਹਾ ਕਿ ਮਹਿਲਾ ਕਿਸਾਨ ਖੇਤੀਬਾੜੀ ਪਰੰਪਰਾ ਅਤੇ ਖੇਤੀਬਾੜੀ ਆਰਥਿਕਤਾ ਦੀ ਆਧਾਰਸ਼ਿਲਾ ਹਨ। ਪੇਂਡੂ ਔਰਤਾਂ ਦਾ 85%ਹਿੱਸਾ ਖੇਤੀਬਾੜੀ ਵਿੱਚ ਹੀ ਲੱਗਾ ਹੋਇਆ ਹੈ ਪਰ ਖੇਤੀਬਾੜੀ ਵਾਲੀ ਜ਼ਮੀਨ ਦੇ ਸਿਰਫ 12-13% ਹਿੱਸੇ ਉੱਤੇ ਔਰਤਾਂ ਦੀ ਮਾਲਕੀ ਹੈ। ਪੁਰਸ਼ ਕਿਸਾਨ ਦੀ ਆਤਮ ਹੱਤਿਆ ਦੀ ਸਥਿਤੀ ਵਿੱਚ ਔਰਤ ਦੇ ਨਾਂ ਉੱਤੇ ਜਮੀਨ ਦੀ ਮਾਲਕੀ ਕਰਨ ਦੀ ਪ੍ਰਕ੍ਰਿਆ ਬਹੁਤ ਜਟਿਲ ਹੈ । ਆਤਮ ਹੱਤਿਆ ਪੀੜਤ 29% ਕਿਸਾਨ ਪਤਨੀਆਂ ਯਾਨੀ ਮਹਿਲਾ ਕਿਸਾਨ ਪਤੀ ਦੀ ਜਮੀਨ ਦੇ ਹਿੱਸੇ ਨੂੰ ਅਤੇ 65 % ਪਤੀ ਦੇ ਨਾਂ  ਉਤਲੇ ਘਰਾਂ ਨੂੰ ਆਪਣੇ ਨਾਂ ਵਿੱਚ ਕਰਨ ਵਿੱਚ ਅਸਫਲ ਰਹਿੰਦੀਆਂ ਹਨ। ਮਹਿਲਾ ਕਿਸਾਨ ਨੂੰ ਖੇਤੀਬਾੜੀ ਕਰਜੇ ,ਕਰਜ ਮਾਫੀ,ਬਿਜਲੀ ,ਪਾਣੀ ਅਤੇ ਬੀਜ ਵਿੱਚ ਮਿਲਣ ਵਾਲੀ ਸਬਸਿਡੀ ਵਿੱਚ ਵੀ ਕਠਿਨਾਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਹਨਾਂ ਕਾਲੇ ਕਾਨੂੰਨਾ ਦਾ ਔਰਤਾਂ ਉੱਤੇ ਵੱਧ  ਘਾਤਕ ਅਸਰ ਪਵੇਗਾ।

Jeeo Punjab Bureau

Leave A Reply

Your email address will not be published.