ਸਿੰਘੂ ਬਾਰਡਰ ‘ਤੇ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਚਲਾ ਹੋਏ ਫਰਾਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 8 ਮਾਰਚ

ਦਿੱਲੀ ਦੇ ਸਿੰਘੂ ਬਾਰਡਰ ‘ਤੇ ਐਤਵਾਰ ਦੇਰ ਰਾਤ ਸ਼ਰਾਰਤੀ ਅਨਸਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਨ। ਇਸ ਦੌਰਾਨ ਗੋਲੀਆਂ ਚੱਲਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਹਮਲਾਵਰ ਮੌਕੇ ‘ਤੇ ਫਰਾਰ ਹੋ ਗਏ ਹਨ। ਇਸ ਮੌਕੇ ‘ਤੇ ਮੌਜੂਦ ਕਿਸਾਨ ਲੀਡਰ ਹਰਮੀਤ ਸਿੰਘ ਨੇ ਦੱਸਿਆ ਕਿ ਗਨੀਮਤ ਰਹੀ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ।  ਹਰਮੀਤ ਸਿੰਘ ਨੇ ਦੱਸਿਆ ਕਿ ਸਿੰਘੂ ਬਾਰਡਰ ਤੋਂ 3 ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ ਪੰਜਾਬ-ਹਰਿਆਣਾ ਦਾ ਸਾਂਝਾ ਲੰਗਰ ਚੱਲਦਾ ਹੈ ਤੇ ਇਥੇ ਸਾਰੇ ਲੰਗਰ ਛੱਕਦੇ ਹਨ। ਉਥੇ 3 ਲੜਕੇ ਆਏ ਜੋ ਕਿ ਔਡੀ ਕਾਰ ਵਿਚ ਸਵਾਰ ਸਨ। ਕਿਸਾਨ ਆਗੂ ਨੇ ਦੱਸਿਆ ਕਿ ਲੰਗਰ ਖਾਂਦੇ ਹੋਏ ਉਹ ਤਿੰਨੋ ਨੌਜਵਾਨ ਖਹਿਬੜ ਪਏ। ਕਾਰ ਸਵਾਰ ਨੌਜਵਾਨ ਉਥੋਂ ਚਲੇ ਗਏ ਅਤੇ ਵਾਪਸ ਆ ਕੇ ਉਨ੍ਹਾਂ ਵਲੋਂ ਇਕ ਫਾਇਰ ਲੰਗਰ ਹਾਲ ਨੇੜੇ ਕੀਤਾ ਗਿਆ, ਜਦੋਂ ਕਿ ਦੋ ਫਾਇਰ ਅੱਗੇ ਜਾਂਦੇ ਹੋਏ ਕੀਤੇ ਗਏ। ਕਿਸਾਨ ਆਗੂ ਨੇ ਦੱਸਿਆ ਕਿ ਸਾਡੀ ਕੋਆਰਡੀਨੇਸ਼ਨ ਕਮੇਟੀ ਵ੍ਹਟਸਐਪ ‘ਤੇ ਬਣੀ ਹੋਈ ਹੈ, ਜਿਸ ‘ਤੇ ਜਾਣਕਾਰੀ ਪਾਉਣ ਪਿੱਛੋਂ ਅਸੀਂ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਕਿਉਂਕਿ ਇਥੇ ਪੰਜਾਬ-ਹਰਿਆਣਾ ਦੋਹਾਂ ਸੂਬਿਆਂ ਦੇ ਲੋਕ ਇਕੱਠੇ ਹੋਏ ਹਨ ਤੇ ਸਾਡੀ ਸੁਰੱਖਿਆ ਯਕੀਨੀ ਬਣਾਉਣੀ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ।

Jeeo Punjab Bureau

Leave A Reply

Your email address will not be published.