ਕੁਦਰਤ ਦੀਆਂ ਸਾਰੀਆਂ ਕਲਾ ਕ੍ਰਿਤਾਂ ਦਾ ਸੋਮਾ ‘ਮਾਂ’ ਹੀ ਹੈ

51

ਜੀਓ ਪੰਜਾਬ ਬਿਊਰੋ

ਏਥੇ ਵਡਿਆਈ ਕੁਦਰਤ ਹੋ ਰਹੀ ਹੈ ਕਿਸੇ ਮਰਦ-ਔਰਤ ਨਹੀਂ, ਅਸੀਂ ਮਨੁੱਖ ਹਾਂ ਆਪਣੇ ਕੀਤੇ ਕਰਮਾਂ ਦੇ ਦੁੱਖ-ਸੁੱਖ ਸਹਿੰਦੇ ਹਾਂ!

ਸਿਰਫ਼ ‘ਮਾਂ’ ਹੀ ਇਸ ਬ੍ਰਹਿਮੰਡ ‘ਚ ਕੁਦਰਤ ਦੀ ਕਲਾ ਦਾ ਸੁੰਦਰ, ਅਨੋਖਾ ਤੇ ਸੁਧਰਿਆ ਰੂਪ ਹੈ। ਕਿਉਂਕਿ ਇੱਕ ‘ਮਾਂ’ ਹੀ ਤਿਆਗ, ਚੁੱਪ-ਚਾਪ ਦੁੱਖ ਸਹਿਣ, ਨਿਮਰਤਾ, ਸ਼ਰਧਾ ਅਤੇ ਉਚ ਗਿਆਨ ਦੀ ਜੀਵਨ ਮੂਰਤ ਹੈ। ਕੁਦਰਤ ਦੀਆਂ ਸਾਰੀਆਂ ਕਲਾ ਕ੍ਰਿਤਾਂ ਦਾ ਸੋਮਾ ‘ਮਾਂ’ ਹੀ ਹੈ। ਸੰਸਾਰ ਦੀਆਂ ਸਭ ਕੋਮਲ ਕਲਾਵਾਂ ਇਸ ਅਜਬ ਸੋਮੇ ਦੀ ਸਿੱਧੀ ਜਾਂ ਅਸਿੱਧੀ ਦੇਣ ਹਨ। ‘ਮਾਂ’ ਵਜੋਂ ਔਰਤ ਦਾ ਰੁਤਬਾ ਮਹਾਨ ਸੀ, ਮਹਾਨ ਹੈ ਤੇ ਹਮੇਸ਼ਾਂ ਮਹਾਨ ਹੀ ਬਣਿਆ ਰਹੇਗਾ। ਤਸਵੀਰ ਕਿਸੇ ਵੀਰ ਨੇ ਭੇਜੀ ਸੀ ਦਾਸ ਨੂ ਆਪਣੀ ਤੁੱਛ ਬੁੱਧੀ ਵਰਤੀ ਹੈ ਸਵੀਕਾਰ ਕਰਿਓ ਜੀ।

ਕੁਦਰਤ ਦੀ ਇੱਕ ਹੋਰ ਬੁਝਾਰਤ ਦੁਨੀਆ ਦੇ ਦਿਮਾਗ਼ਾਂ ਤੋਂ ਪਾਰ ਹੈ ਕਿ…’ਦੇਖੋ! ਜੇਕਰ ਇਨਸਾਨੀ ਸਰੀਰ ਵਿੱਚ ਬਾਹਰੀ ਕੁਝ ਵੀ ਦਾਖਿਲ ਹੋਵੇ ਤਾਂ ਸਾਡਾ ਸਰੀਰ ਬਿਮਾਰ ਹੋ ਜਾਂਦਾ ਹੈ, ਜਦੋਂ ਤੱਕ ਉਸ ਨੂੰ ਖ਼ਤਮ ਨਾ ਕੀਤਾ ਜਾਵੇ ਜਾਂ ਬਾਹਰ ਨਾ ਕੱਢਿਆ ਜਾਵੇ…ਸਾਡੀ ਬਾਡੀ ਐਕਸੇਪਟ ਹੀ ਨਹੀਂ ਕਰਦੀ, ਪਰ ਏਥੇ ਦੇਖੋ ਕੁਦਰਤ ਦੀ ਸਿਰਜਣਾ ਦਾ ਕਮਾਲ ਸਪਰਮ ਨੂੰ ਸਿਰਫ਼ ‘ਮਾਂ’ ਦੀ ਕੁੱਖ ਪ੍ਰਵਾਨਗੀ ਹੀ ਨਹੀਂ ਦਿੰਦੀ ਸਗੋਂ ਆਪਣੇ ਲਹੂ ਨਾਲ ਸਿੰਜ ਕੇ ਵੱਡਾ ਕਰਕੇ ਇਸ ਦੁਨੀਆ ਨੂੰ ਇਕ ਖੁਬਸੂਰਤ ਤੋਹਫ਼ਾ ਵੀ ਦਿੰਦੀ ਹੈ ਤੇ ਢੇਰ ਸਾਰੀਆਂ ਖੁਸ਼ੀਆਂ ਵੀ ਦਿੰਦੀ ਹੈ, ‘ਮਾਂ’ ਕੁਦਰਤ ਦੀ ਤਰ੍ਹਾਂ ਸਿਰਜਣਹਾਰ ਹੈ। ਜਿੰਨੀ ਦੇਰ ਬੱਚੇ ਦਾ ਜਨਮ ਨਹੀਂ ਹੋ ਜਾਂਦਾ ‘ਮਾਂ’ ਦੀ ਆਪਣੀ ਹੋੰਦ ਖ਼ਤਰੇ ਵਿੱਚ ਰਹਿੰਦੀ ਹੈ, ਪਰ ‘ਮਾਂ’ ਹਰ ਤਕਲੀਫ ਖਿੜੇ ਮੱਥੇ ਸਹਿੰਦੀ ਹੈ, ਤਾਂਹੀ ਤਾਂ ਇਹ ਹੁੰਦੀ ਹੈ ‘ਮਾਂ’! ਲੱਖ ਮੁਸੀਬਤਾਂ ਆਉਣ, ਭਾਵੇਂ ਦੁਨੀਆਦਾਰਾਂ ਦੀ ਬੇਰੁਖੀ ਕਾਰਨ ਮਾਨਸਿਕ ਸੰਤੁਲਨ ਜਾਵੇ, ਪਰ ‘ਮਾਂ’ ਮੁੱਖ ਤੋਂ ਔਲਾਦ ਦਾ ਨਾਮ ਨਾ ਜਾਵੇ’।

ਮੈਨੂੰ ਅੱਜ ਵੀ ‘ਮਾਂ’ ਚੇਤੇ ਆਈ, ਜਦੋਂ ਮੈਂ ਇਸ ਤਸਵੀਰ ਲਈ ਸ਼ਬਦ ‘ਮਾਂ’ ਬੋਲਦਾ ਹਾਂ। ‘ਮਾਂ’ ਤੋਂ ਬੋਲਣਾ, ਤੁਰਨਾ ਸਿੱਖਿਆ ਸੀ, ‘ਮਾਂ’ ਨੂੰ ਅੱਜ ਸੰਸਾਰ ਵਿਚੋਂ ਟੋਲਦਾ ਹਾਂ। ਕੁਦਰਤ ਕਦੇ ਨਾ ਕਿਸੇ ਦੀ ‘ਮਾਂ’ ਲਿਜਾਵੇ, ਸਲਾਮਤੀ ਸਭ ਦੀਆਂ ‘ਮਾਵਾਂ’ ਦੀ ਚਾਹੁੰਦਾ ਹਾਂ…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.